ਮਾ. ਜੁਗਿੰਦਰ ਸਿੰਘ ਜੀ, ਸ਼ਖ਼ਸੀਅਤ ਅਤੇ ਪ੍ਰਾਪਤੀਆਂ
(ਸੰਪਾਦਕ: ਅਨੰਤ ਪ੍ਰਵਾਹ ਟ੍ਰੱਸਟ ਯੂ.ਕੇ.)

ਮਾ: ਜੁਗਿੰਦਰ ਸਿੰਘ ਜੀ ਬੜੂੰਦੀ ਇੱਕ ਵਿਲੱਖਣ ਅਤੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਆਪ ਜਿਸ ਵੀ ਖੇਤਰ ਵਿੱਚ ਵਿਚਰੇ, ਉਥੇ ਸਭ ਦੇ ਹਰਮਨ ਪਿਆਰੇ ਰਹਿ ਕੇ ਬਹੁਤ ਸਤਿਕਾਰ ਖੱਟਿਆ। ਆਪਣੇ ਜੀਵਨ ਸਫ਼ਰ ਦੌਰਾਨ ਆਪ ਸੁਚੱਜੇ ਪੁੱਤਰ, ਭਰਾ, ਪਤੀ, ਪਿਤਾ, ਸਾਕ ਸੰਬੰਧੀਆਂ ਦੇ ਚਹੇਤੇ, ਸੁਹਿਰਦ ਮਿੱਤਰ, ਪੂਰਨ ਗੁਰਸਿੱਖ, ਸੁਚੱਜੇ ਅਧਿਆਪਕ, ਅੱਵਲ ਦਰਜ਼ੇ ਦੇ ਸਮਾਜ ਸੇਵੀ, ਉੱਚਕੋਟੀ ਦੇ ਵਿਦਵਾਨ, ਸੁਘੜ ਕੀਰਤਨੀਏ, ਗੁਰਮਤਿ ਦੇ ਖੋਜੀ ਅਤੇ ਪੰਥਕ ਸਫ਼ਾਵਾਂ ਵਿੱਚ ਮੂਹਰਲੀ ਕਤਾਰ ਦੇ ਸੇਵਾਦਾਰ ਸਿਧ ਹੋਏ। ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਬਹੁਤ ਕਰੀਬੀ ਸਾਥੀਆਂ ਵਿੱਚੋਂ ਇੱਕ ਸਨ। ਜਦੋਂ ਕੀਰਤਨ ਦੀ ਰਸਭਰੀ ਛਹਿਬਰ ਲਗਦੀ ਤਾਂ ਆਪ ਲਗਾਤਾਰ ਅੱਠ ਦਸ ਘੰਟਿਆਂ ਤੋਂ ਵੀ ਵੱਧ, ਇੱਕੋ ਟੱਕ, ਇੱਕੋ ਸਮਾਧੀ ਵਿੱਚ ਲਿਵਲੀਨ ਰਿਹਾ ਕਰਦੇ ਸਨ। ਜਦੋਂ ਅਖੰਡਪਾਠ ਦੀ ਰੌਲ੍ਹ ਲਾਉਣੀ ਤਾਂ ਮੰਜੀ ਸਾਹਿਬ ਥੱਲੇ ਹੱਥ ਵਿੱਚ ਸਿਮਰਨਾ ਚਲਦਾ, ਨਾਲੋ ਨਾਲ ਸਵਾਸ ਸਵਾਸ ਸਿਮਰਨ ਅਤੇ ਉੱਚੀ ਸੁਰ ਵਿੱਚ ਪਾਠ ਵੀ ਕਰਿਆ ਕਰਦੇ ਸਨ। ਵੇਖੋ ਵਿਡੀਓ ਕਲਿਪ ਮਾ: ਉਜਾਗਰ ਸਿੰਘ ਜੀ:

https://www.youtube.com/watch?v=x8jgnxyqLSw

“ਅਨੰਤ ਪ੍ਰਵਾਹ ਟਰੱਸਟ ਯੂ. ਕੇ.” ਵੱਲੋਂ ਉਨ੍ਹਾਂ ਦੀ ਸ਼ਖ਼ਸੀਅਤ ਦੇ ਵੱਖ ਵੱਖ ਪਹਿਲੂਆਂ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਨ ਦਾ ਇਹ ਇੱਕ ਨਿਮਾਣਾ ਜਿਹਾ ਯਤਨ ਹੈ, ਉਮੀਦ ਹੈ ਕਿ ਸੰਗਤਾਂ ਜ਼ਰੂਰ ਲਾਹਾ ਲੈਣਗੀਆਂ।

ਮਾ: ਜੁਗਿੰਦਰ ਸਿੰਘ ਜੀ ਆਪਣੇ ਕੁਲ 64 ਸਾਲ ਦੀ ਆਯੂ ਵਿੱਚੋਂ 30 ਸਾਲ ਤੋਂ ਵੱਧ ਸਮਾਂ “ਗੁਰੂ ਹਰਿਗੋਬਿੰਦ ਖ਼ਾਲਸਾ ਹਾਈ ਸਕੂਲ, ਗੁਰੂਸਰ ਸਧਾਰ” ਜ਼ਿਲ੍ਹਾ ਲੁਧਿਆਣਾ ਨਾਲ ਜੁੜੇ ਰਹੇ। ਆਪ ਇਸ ਸੰਸਥਾ ਦੇ ਮੁੱਢਲੇ ਮਾਲੀਆਂ ਵਿੱਚੋਂ ਇੱਕ ਖ਼ਾਸ ਅਧਿਆਪਕ ਸਨ, ਜਿੰਨ੍ਹਾਂ ਨੇ ਸੱਚੇ ਦਿਲੋਂ, ਪੂਰਨ ਨੇਕ ਨੀਤੀ ਨਾਲ ਸਕੂਲ਼ ਦੀ ਵੱਧ ਚੜ੍ਹ ਕੇ ਸੇਵਾ ਕੀਤੀ। ਇਸ ਸੋਹਣੇ ਬਾਗ਼ ਦੀ ਖੂਬ ਰਖਵਾਲੀ ਕੀਤੀ। ਕਈ ਵਾਰ ਐਸੇ ਵੀ ਸੰਕਟ ਬਣੇ ਜਦੋਂ ਪਾਰਟੀਬਾਜ਼ੀ ਦੀ ਹਨੇਰੀ ਦੇ ਸਖ਼ਤ ਝੱਖੜ ਝੁੱਲਣੇ ਸ਼ੁਰੂ ਹੋ ਜਾਂਦੇ। ਅਜਿਹੇ ਬਿਖਮ ਮੌਕਿਆਂ ਉਤੇ ਮਾਸਟਰ ਜੀ ਦੇ ਰਾਜਨੀਤੀ ਦੇ ਅਸੂਲਾਂ ਦੀ ਮਦਦ ਲਈ ਜਾਂਦੀ ਸੀ।

ਇਸ ਸੰਸਥਾ ਦੇ ਇਤਿਹਾਸਕ ਪਿਛੋਕੜ ਨੂੰ ਸਮਝਣ ਵਾਸਤੇ ਅਤੇ ਇਸ ਸੰਸਥਾ ਵੱਲੋਂ ਖ਼ਾਲਸਾ ਪੰਥ ਦੇ ਵੱਖ ਵੱਖ ਖੇਤਰਾਂ ਵਿੱਚ ਪਾਏ ਵਡਮੁਲੇ ਯੋਗਦਾਨ ਨੂੰ ਵਿਸਥਾਰ ਵਿੱਚ ਜਾਨਣ ਵਾਸਤੇ ਅਗੇ ਵੱਖਰੇ ਸਿਰਲੇਖ ਹੇਠ ਲਿਖਿਆ ਜਾਵੇਗਾ।

Founding members of Gurusar Sudhar College including
Nihang Shamsher Singh (centre), Bhai Dharam Singh Phallewal
(left of NSS), Master Joginder Singh Barundi (far right)

ਮਾਸਟਰ ਜੀ ਦੀ ਸ਼ਖ਼ਸੀਅਤ ਦੇ ਦੋ ਅਹਿਮ ਪੱਖ ਵੇਖਣ ਨੂੰ ਮਿਲਦੇ ਹਨ। ਪਹਿਲਾ ਗੁਰੂਸਰ ਸਧਾਰ ਵਿਖੇ ਜਿੱਥੇ ਆਪਣੀ ਸ਼ਖ਼ਸੀਅਤ ਨੂੰ ਛੁਪਾ ਕੇ ਸੰਸਥਾ ਨੂੰ ਇੱਕ ਲੜੀ ਵਿੱਚ ਪਰੋਈ ਰੱਖ ਕੇ ਬੁਲੰਦੀਆਂ ’ਤੇ ਪਹੁੰਚਾਉਣਾ ਅਤੇ ਦੂਜਾ ਲੋਕਲ ਕਮੇਟੀ ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਸਾਹਿਬ ਵਿਖੇ ਸਕੱਤਰ ਦੇ ਅਹੁਦੇ ’ਤੇ ਰਹਿੰਦਿਆਂ ਸੰਸਥਾ ਵਿੱਚ ਘੁਸ ਚੁੱਕੇ ਗ਼ਲਤ ਅਨਸਰਾਂ ਦਾ ਖ਼ਾਤਮਾ ਕਰਕੇ ਪ੍ਰਬੰਧ ਨੂੰ ਸੁਚੱਜਾ ਬਣਾਉਣਾ, ਭਾਵੇਂ ਨਿੱਜੀ ਕਸ਼ਟ ਵੀ ਕਿਉਂ ਨਾ ਉਠਾਉਣੇ ਪੈਣ।

ਸਕੱਤਰ, ਲੋਕਲ ਕਮੇਟੀ ਸ੍ਰੀ ਦਰਬਾਰ ਸਾਹਿਬ, ਤਰਨਤਾਰਨ

ਮਾ: ਜੁਗਿੰਦਰ ਸਿੰਘ ਜੀ ਨੇ ੧੯੩੭ ਤੋਂ ੧੯੪੦ ਤੱਕ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸਕੱਤਰ ਵਜੋਂ ਸੇਵਾ ਨਿਭਾਈ ਸੀ। ੧੯੩੬-੩੭ ਵਿੱਚ ਇੱਕ ਵਾਰ ਗੁਰੂਸਰ ਸਧਾਰ ਵਿਖੇ ਸਟਾਫ਼ ਅਤੇ ਪ੍ਰਬੰਧਕ ਕਮੇਟੀ ਵਿਚਕਾਰ ਝਗੜਾ ਹੋ ਜਾਣ ਕਾਰਨ ਕਾਫ਼ੀ ਸਟਾਫ਼ ਮੈਂਬਰ ਆਪਣੇ ਅਸੂਲਾਂ ਤੇ ਕਾਇਮ ਰਹਿੰਦਿਆਂ ਅਸਤੀਫ਼ੇ ਦੇ ਕੇ ਘਰੀਂ ਆ ਗਏ ਸਨ। ਇਧਰ ਦਰਬਾਰ ਸਾਹਿਬ ਤਰਨ ਤਾਰਨ ਦੀ ਕਮੇਟੀ ਵੀ ਪਾਰਟੀਬਾਜ਼ੀ ਕਰਕੇ ਭ੍ਰਿਸ਼ਟਾਚਾਰ ਤੇ ਆਪ ਹੁਦਰੀਆਂ ਦਾ ਸ਼ਿਕਾਰ ਹੋ ਚੁੱਕੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਉਸ ਸਮੇਂ ਦੇ ਪ੍ਰਧਾਨ ਮਾ: ਤਾਰਾ ਸਿੰਘ ਜੀ ਨੇ ਚਿੰਤਾਤੁਰ ਹੋ ਕੇ ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਲ ਗੁਪਤ ਮਸ਼ਵਰਾ ਕੀਤਾ ਅਤੇ ਭਾਈ ਸਾਹਿਬ ਜੀ ਦੀ ਕਿਸੇ ਯੋਗ ਸੁਹਿਰਦ ਸੱਜਣ ਦੀ ਭਾਲ ਕਰਨ ਵਾਸਤੇ ਡਿਉਟੀ ਲਾ ਦਿੱਤੀ, ਜੋ ਇਸ ਗੰਭੀਰ ਮਸਲੇ ਦੀ ਪੜਤਾਲ ਕਰ ਸਕੇ ਅਤੇ ਬੀਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਦੇ ਸਮਰੱਥ ਹੋਵੇ। ਮਾ: ਜੁਗਿੰਦਰ ਸਿੰਘ ਜੀ ਭਾਈ ਸਾਹਿਬ ਜੀ ਦੇ ਖ਼ਾਸ ਵਿਸ਼ਵਾਸ ਪਾਤਰ ਸਨ, ਉਨ੍ਹਾਂ ਨੂੰ ਮਾਸਟਰ ਜੀ ਤੋਂ ਵੱਧ ਯੋਗਤਾ ਵਾਲਾ ਹੋਰ ਕੋਈ ਸੱਜਣ ਨਜ਼ਰ ਨਾ ਆਇਆ। ੧੦ ਮਈ ੧੯੩੭ ਨੂੰ ਲੋਕਲ ਕਮੇਟੀ ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਵੱਲੋਂ ਸਕੱਤਰ ਦੀ ਸੇਵਾ ਲਈ ਨਿਯੁਕਤੀ ਪੱਤਰ ਮਾਸਟਰ ਜੀ ਨੂੰ ਭਿਜਵਾਇਆ ਗਿਆ ਅਤੇ ੨੦ ਮਈ ੧੯੩੭ ਨੂੰ ਆਪ ਨੇ ਚਾਰਜ ਸੰਭਾਲ ਲਿਆ।

ਮਾ: ਜੁਗਿੰਦਰ ਸਿੰਘ ਜੀ ਆਪਣੀ ਧਰਮ ਪਤਨੀ ਸਮੇਤ ਤਰਨਤਾਰਨ ਵਿਖੇ ਚਲੇ ਗਏ। ਉਨੀਂ ਦਿਨੀਂ ਆਪ ਦਾ ਭਾਣਜਾ ਕਾਕਾ ਅਮੋਲਕ ਸਿੰਘ (ਗਿ. ਅਮੋਲਕ ਸਿੰਘ ਜੀ) ਜੋ ਮਸਾਂ ੧੦-੧੨ ਸਾਲਾਂ ਦਾ ਸੀ, ਜੋ ਬੜੂੰਦੀ ਰਹਿੰਦਾ ਸੀ, ਆਪ ਉਸ ਨੂੰ ਵੀ ਨਾਲ ਹੀ ਲੈ ਆਏ। ਕਾਕਾ ਅਮੋਲਕ ਸਿੰਘ ਦੀ ਸਕੂਲੀ ਵਿੱਦਿਆ, ਰਾਗ ਵਿੱਦਿਆ ਅਤੇ ਗੁਰਮਤਿ ਵਿੱਦਿਆ ਦਾ ਪ੍ਰਬੰਧ ਕਰਕੇ ਮਾ: ਜੁਗਿੰਦਰ ਸਿੰਘ ਜੀ ਆਪਣੇ ਮਿਸ਼ਨ ਵਿੱਚ ਜੁੱਟ ਗਏ।

A young Giani Amolak Singh (centre)

ਉਨ੍ਹੀਂ ਦਿਨੀ ਸ: ਆਤਮਾ ਸਿੰਘ ਜੀ ਕਮੇਟੀ ਪ੍ਰਧਾਨ ਸਨ ਜੋ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ। ਅਖ਼ੀਰ ੪ ਫ਼ਰਵਰੀ ੧੯੩੮ ਨੂੰ ਬੇਵੱਸ ਹੋ ਕੇ ਦੁੱਖੀ ਹਿਰਦੇ ਨਾਲ ਅਸਤੀਫ਼ਾ ਦੇ ਗਏ। ਨਵਾਂ ਪ੍ਰਧਾਨ ਸ: ਰਣਜੋਧ ਸਿੰਘ ਜੀ ਨੂੰ ਥਾਪਿਆ ਗਿਆ ਜੋ ਕਮੇਟੀ ਮੈਂਬਰ ਸ: ਨਾਹਰ ਸਿੰਘ ਦੇ ਇਸ਼ਾਰਿਆਂ ’ਤੇ ਚੱਲਣ ਵਾਲਾ ਸੀ। ਇਹ ਸ: ਨਾਹਰ ਸਿੰਘ ਆਪ ਵੀ ਪਹਿਲਾਂ ਪ੍ਰਧਾਨਗੀ ਪਦ ਤੇ ਰਹਿ ਚੁੱਕਾ ਸੀ। ਇਸ ਨੇ ਖ਼ਜ਼ਾਨਚੀ, ਲੰਗਰ ਇੰਚਾਰਜ ਤੇ ਇੱਕ ਦੋ ਸੇਵਾਦਾਰਾਂ ਨਾਲ ਮਿਲ ਕੇ ਆਪਣਾ ਜਾਲ ਵਿਛਾਇਆ ਹੋਇਆ ਸੀ। ਇਸ ਜੁੰਡਲੀ ਨੇ ਹਰ ਸੰਭਵ ਯਤਨ ਕੀਤਾ ਕਿ ਮਾਸਟਰ ਜੀ ਨੂੰ ਆਪਣੇ ਪੱਖ ਵਿੱਚ ਭੁਗਤਾਇਆ ਜਾਵੇ ਪਰ ਮਾਸਟਰ ਜੀ ਅੱਗੇ ਉਨ੍ਹਾਂ ਦੀ ਪੇਸ਼ ਨਾ ਗਈ। ਪ੍ਰਬੰਧ ਦਾ ਹਰ ਬਿੱਲ ਸਕੱਤਰ ਦੀ ਪ੍ਰਵਾਨਗੀ ਬਗ਼ੈਰ ਪਾਸ ਨਹੀਂ ਹੋ ਸਕਦਾ ਸੀ। ਜਦੋਂ ਮਾਸਟਰ ਜੀ ਨੇ ਆਪਣੇ ਪੈਰ ਚੰਗੀ ਤਰ੍ਹਾਂ ਜਮਾ ਲਏ ਤਾਂ ਆਪ ਨੇ ਪੁਖਤਾ ਸਬੂਤ ਇਕੱਠੇ ਕਰਕੇ ਸ਼੍ਰੋਮਣੀ ਕਮੇਟੀ, ਸ੍ਰੀ ਅੰਮ੍ਰਿਤਸਰ ਨੂੰ ਭੇਜ ਦਿੱਤੇ, ਜਿਨ੍ਹਾਂ ਦੇ ਆਧਾਰ ’ਤੇ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਐਕਟ ਦੀ ਧਾਰਾ ੧੪੨ ਤਹਿਤ ਸ: ਨਾਹਰ ਸਿੰਘ ਤੇ ਕੇਸ ਦਰਜ਼ ਕਰਵਾ ਦਿੱਤਾ। ਸ: ਨਾਹਰ ਸਿੰਘ ਨੂੰ ਪੂਰਾ ਸ਼ੱਕ ਸੀ ਕਿ ਸਾਰੇ ਸਬੂਤ ਮਾ: ਜੁਗਿੰਦਰ ਸਿੰਘ ਜੀ ਰਾਹੀਂ ਹੀ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਰਹੇ ਹਨ, ਉਸ ਨੇ ਕਮੇਟੀ ਵਿੱਚੋਂ ਮਤਾ ਪੁਆ ਕੇ ਪ੍ਰਧਾਨ ਵਲੋਂ ਮਾਸਟਰ ਜੀ ਨੂੰ ਲਿਖਤੀ ਹੁਕਮ ਭਿਜਵਾ ਦਿੱਤਾ ਕਿ ਪ੍ਰਧਾਨ ਦੀ ਆਗਿਆ ਬਗ਼ੈਰ ਕੋਈ ਜਾਣਕਾਰੀ ਸ਼੍ਰੋਮਣੀ ਕਮੇਟੀ ਨੂੰ ਨਾ ਭੇਜੀ ਜਾਵੇ। ਪਰ ਮਾਸਟਰ ਜੀ ਨੇ ਗੁਰਦੁਆਰੇ ਦੇ ਮੈਨੇਜਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਅਤੇ ਕਮੇਟੀ ਮੈਂਬਰਾਂ ਦੇ ਬਹੁਮੱਤ ਨੂੰ ਭਰੋਸੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ। ੨੧ ਅਕਤੂਬਰ ੧੯੩੮ ਨੂੰ ਕਮੇਟੀ ਦਾ ਇਜਲਾਸ ਹੋਣਾ ਸੀ, ਜਿਸ ਵਿੱਚ ਐਡੀਸ਼ਨਲ ਬੱਜਟ ਦੀ ਪ੍ਰਵਾਨਗੀ ਦਾ ਮਤਾ ਵੀ ਆਉਣਾ ਸੀ। ਜਦੋਂ ਸ: ਨਾਹਰ ਸਿੰਘ ਤੇ ਖ਼ਜ਼ਾਨਚੀ ਵੱਲੋਂ ਬਿੱਲ ਪੇਸ਼ ਹੋਏ ਤਾਂ ਮਾਸਟਰ ਜੀ ਨੇ ਇਤਰਾਜ਼ ਕਰ ਦਿੱਤਾ ਅਤੇ ਕਮੇਟੀ ਮੈਂਬਰਾਂ ਨੇ ਸਾਰੇ ਬਿੱਲ ਸਮੇਤ ਬੱਜਟ ਦੇ ਪ੍ਰਵਾਨ ਨਾ ਕੀਤੇ, ਸਗੋਂ ਲੰਗਰ ਦੇ ਪ੍ਰਬੰਧ ਲਈ ਵੱਖਰੀ ਸਬ-ਕਮੇਟੀ ਥਾਪ ਦਿੱਤੀ। ਇਸ ਵੱਡੀ ਹਾਰ ਨੂੰ ਵੇਖਦਿਆਂ ਸ: ਨਾਹਰ ਸਿੰਘ ਤੇ ਉਸ ਦੇ ਸਾਥੀ ਭੜਕ ਪਏ ਤੇ ਗੁੰਡਾਗਰਦੀ ਤੇ ਉਤਰ ਆਏ। ਗ਼ੈਰ ਸੰਵਿਧਾਨਿਕ ਤਰੀਕੇ ਨਾਲ ਮਾਸਟਰ ਜੀ ਨੂੰ ਸਕੱਤਰ ਦੇ ਅਹੁਦੇ ਤੋਂ ਬਰਖ਼ਾਸਤ ਕਰਵਾ ਦਿੱਤਾ ਅਤੇ ਸ਼ਾਮੀਂ ਆਪਣੇ ਗੁੰਡੇ ਭੇਜ ਕੇ ਮਾਸਟਰ ਜੀ ਦੇ ਘਰ ਦਰਵਾਜ਼ੇ ਭੰਨਣੇ ਸ਼ੁਰੂ ਕਰ ਦਿੱਤੇ, ਪਰ ਉਨ੍ਹਾਂ ਦਰਵਾਜ਼ਾ ਨਾ ਖੋਲ੍ਹਿਆ।

ਇਸ ਪੂਰੀ ਕਾਰਵਾਈ ਦੀ ਰਿਪੋਰਟ ਸ਼੍ਰੋਮਣੀ ਕਮੇਟੀ, ਸ੍ਰੀ ਅੰਮ੍ਰਿਤਸਰ ਨੂੰ ਜਾਂਦੀ ਰਹੀ ਤੇ ਮਾਸਟਰ ਜੀ ਆਪਣੀ ਗ਼ੈਰ ਸੰਵਿਧਾਨਿਕ ਬਰਖ਼ਾਸਤੀ ਦਾ ਕੇਸ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਲਾਹੌਰ ਪਾਸ ਲੈ ਗਏ। ਅਗਲੇ ਹੀ ਦਿਨ ਇਹ ਖ਼ਬਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਪਾਸ ਪੁੱਜ ਗਈ ਤੇ ਉਨ੍ਹਾਂ ਬਾਬੂ ਮੱਲ ਸਿੰਘ ਜੀ, ਸ: ਸੇਵਾ ਸਿੰਘ ਘੁੰਗਰਾਣਾ, ਸ: ਗੁਰਨਾਮ ਸਿੰਘ ਤੇ ਹੋਰ ਕਈ ਸੱਜਣਾਂ ਨੂੰ ਮਾਸਟਰ ਜੀ ਦੀ ਮਦਦ ਲਈ ਭੇਜਿਆ। ਇਹ ਗਰਮਾਗਰਮੀ ਕਈ ਦਿਨ ਚਲਦੀ ਰਹੀ, ਮਾਸਟਰ ਜੀ ਹਰ ਰੋਜ਼ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਰਿਪੋਰਟਾਂ ਭੇਜਦੇ ਰਹੇ। ਇੱਕ ਇਤਿਹਾਸਕ ਚਿੱਠੀ ਪ੍ਰਧਾਨ ਸ: ਰਣਜੋਧ ਸਿੰਘ ਨੂੰ ਲਿਖੀ ਜਿਸ ਵਿੱਚ ਉਸਨੂੰ ਰੱਜ ਕੇ ਲਾਹਨਤਾਂ ਪਾਈਆਂ ਗਈਆਂ। ੪ ਨਵੰਬਰ ੧੯੩੮ ਨੂੰ ਕਮਿਸ਼ਨ ਨੇ ਮਾਸਟਰ ਜੀ ਨੂੰ ਮੁੜ ਬਹਾਲ ਕਰ ਦਿੱਤਾ ਤੇ ਸ਼੍ਰੋਮਣੀ ਕਮੇਟੀ ਨੇ ਆ ਕੇ ਇਸ ਵਿਗੜੀ ਸਥਿਤੀ ਨੂੰ ਕੰਟਰੋਲ ਕਰਕੇ ਮੁੜ ਚਾਰਜ ਦਿਵਾਇਆ। ਕੁਝ ਦੇਰ ਮਾਮਲਾ ਠੰਡਾ ਰਿਹਾ ਪਰ ੧੦ ਜਨਵਰੀ ੧੯੩੯ ਨੂੰ ਅਚਾਨਕ ਨਾਹਰ ਸਿੰਘ ਕਮੇਟੀ ਮੈਂਬਰ, ਇੰਦਰ ਸਿੰਘ ਕੈਸ਼ੀਅਰ, ਲਛਮਣ ਸਿੰਘ ਤੇ ਲਾਭ ਸਿੰਘ (ਦੋਵੇਂ ਸੇਵਾਦਾਰ) ਇਨ੍ਹਾਂ ਚੌਹਾਂ ਨੇ ਮਿਲ ਕੇ ਮਾਸਟਰ ਜੀ ਤੇ ਹਮਲਾ ਕਰ ਦਿੱਤਾ ਤੇ ਇੱਕ ਕਮਰੇ ਵਿੱਚ ਬੰਦ ਕਰਕੇ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਰੌਲਾ ਪੈਣ ਤੇ ਇੱਕ ਰਾਗੀ ਸਿੰਘ ਤੇ ਕੁਝ ਸੇਵਾਦਾਰਾਂ ਨੇ ਆ ਕੇ ਕਮਰੇ ਦਾ ਰੋਸ਼ਨਦਾਨ ਭੰਨਿਆ ਤੇ ਅੰਦਰ ਦਾਖ਼ਲ ਹੋ ਗਏ। ਮਾਸਟਰ ਜੀ ਫਰਸ਼ ਤੇ ਬੇਹੋਸ਼ ਪਏ ਸਨ ਪਰ ਉਹ ਅਜੇ ਵੀ ਕੁੱਟੀ ਜਾ ਰਹੇ ਸਨ। ਇੱਕ ਸੇਵਾਦਾਰ ਮਾਸਟਰ ਜੀ ਦੇ ਉਪਰ ਹੀ ਲੇਟ ਗਿਆ ਤਾਂ ਜੋ ਮਾਸਟਰ ਜੀ ਦੇ ਸੱਟਾਂ ਘੱਟ ਵੱਜਣ, ਪਰ ਉਸਦੇ ਆਪਣੇ ਗੰਭੀਰ ਚੋਟਾਂ ਆਈਆਂ। ਗੱਲ ਕੀ, ਮਾਸਟਰ ਜੀ ਦੇ ੧੮ ਗੰਭੀਰ ਸੱਟਾ ਵੱਜੀਆਂ, ਉਂਗਲ ਟੁੱਟ ਗਈ, ਮਾਮਲਾ ਪੁਲੀਸ ਕੋਲ ਗਿਆ। ਚੌਹਾਂ ਨੂੰ ਪੁਲੀਸ ਨੇ ਚਾਰਜ ਕੀਤਾ, ੩ ਫ਼ਰਵਰੀ ੧੯੩੯ ਨੂੰ ਕੇਸ ਦਾਇਰ ਹੋਇਆ ਜਿਸ ਦਾ ਫ਼ੈਸਲਾ ੧੨ ਜੂਨ ੧੯੩੯ ਨੂੰ ਹੋਇਆ। ਨਾਹਰ ਸਿੰਘ ਨੂੰ ਇੱਕ ਸਾਲ ਅਤੇ ਉਸ ਦੇ ਤਿੰਨ ਸਾਥੀਆਂ ਨੂੰ ੬-੬ ਮਹੀਨੇ ਕੈਦ ਦੀ ਸਜ਼ਾ ਹੋਈ। ਜਿਸ ਸੇਵਾਦਾਰ ਦੇ ਬਚਾਉਂਦਿਆਂ ਸੱਟਾ ਵੱਜੀਆਂ ਸਨ, ਉਸ ਕੇਸ ਵਿੱਚ ਵੀ ਚੌਹਾਂ ਨੂੰ ੪-੪ ਮਹੀਨੇ ਕੈਦ ਦੀ ਸਜ਼ਾ ਹੋਈ। ਜੋ ਕੇਸ ਸ਼੍ਰੋਮਣੀ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਨਾਹਰ ਸਿੰਘ ਤੇ ਕੀਤਾ ਸੀ, ਉਸ ਵਿੱਚ ਵੀ ਉਸਨੂੰ ਸਜ਼ਾ ਹੋ ਗਈ ਸੀ।

ਇਹ ਸਭ ਕੁਝ ਹੋਣ ਉਪਰੰਤ ਪ੍ਰਬੰਧਕੀ ਢਾਂਚੇ ਵਿੱਚ ਵੱਡੇ ਬਦਲਾਉ ਆਏ। ਪ੍ਰਧਾਨ ਸ: ਰਣਜੋਧ ਸਿੰਘ ਨੂੰ ਮਜ਼ਬੂਰਨ ੧੪ ਫ਼ਰਵਰੀ ੧੯੩੯ ਨੂੰ ਅਸਤੀਫ਼ਾ ਦੇਣਾ ਪਿਆ, ਕਈ ਸੇਵਾਦਾਰ ਬਰਖਾਸਤ ਕੀਤੇ ਗਏ ਅਤੇ ਕਈ ਨਵੇਂ ਭਰਤੀ ਹੋਏ। ਸ਼ੁਕਰਾਨੇ ਵਜੋਂ ਪ੍ਰਬੰਧਕ ਕਮੇਟੀ ਨੇ ਮਾ: ਜੁਗਿੰਦਰ ਸਿੰਘ ਜੀ ਨੂੰ ਇੱਕ ਵੱਡੀ ਸ੍ਰੀ ਸਾਹਿਬ ਭੇਟ ਕਰਕੇ ਨਿਵਾਜਿਆ। ਇਹ ਸ੍ਰੀ ਸਾਹਿਬ ਅੱਜ ਵੀ ਪਰਿਵਾਰ ਪਾਸ ਮੌਜੂਦ ਹੈ। ਇਨ੍ਹਾਂ ਸਾਰੇ ਕੇਸਾਂ ਦੀ ਪੈਰਵਾਈ ਦਾ ਖ਼ਰਚਾ ਮਾਸਟਰ ਜੀ ਨੇ ਆਪਣੀ ਜੇਬ ਵਿੱਚੋਂ ਹੀ ਕੀਤਾ ਸੀ।

ਮਾਸਟਰ ਜੀ ਤੇ ਹੋਏ ਹਮਲੇ ਦੀ ਖ਼ਬਰ ਲਾਹੌਰ ਦੇ “ਅਕਾਲੀ” ਅਖ਼ਬਾਰ ਵਿੱਚ ਛਪੀ ਸੀ ਅਤੇ ਸ੍ਰੀ ਗੁਰੂ ਸਿੰਘ ਸਭਾ ਤਰਨਤਾਰਨ ਨੇ ਬਾਕਾਇਦਾ ਮਤਾ ਪਾ ਕੇ ਸਖ਼ਤ ਨਿੰਦਾ ਕੀਤੀ ਸੀ। ਇਸ ਪੂਰੇ ਮਸਲੇ ਨਾਲ ਸੰਬੰਧਿਤ ਦਸਤਾਵੇਜ਼ ਉਪਲੱਬਧ ਹਨ, ਜੋ ਅੱਗੇ ਦਰਜ਼ ਹਨ।

ਆਪਣੇ ਮਿਸ਼ਨ ਦੀ ਪੂਰਤੀ ਤੋਂ ਬਾਅਦ ਆਪ ਨੇ ਸਕੱਤਰ ਦੀ ਡਿਉਟੀ ਤੋਂ ਅਸਤੀਫ਼ਾ ਦੇਣ ਦਾ ਪੱਕਾ ਮਨ ਬਣਾ ਲਿਆ ਹੋਇਆ ਸੀ। ਆਪ ਨੇ ਸਰਕਾਰੀ ਅਧਿਆਪਕ ਵਾਸਤੇ ਅਰਜ਼ੀ ਦੇ ਦਿੱਤੀ ਜੋ ਨਵੰਬਰ ੧੯੩੯ ਵਿੱਚ ਮਨਜ਼ੂਰ ਹੋ ਗਈ ਸੀ। ਪਰ ਜੋ ੧੯੩੬-੩੭ ਵਿੱਚ ਗੁਰੂਸਰ ਸਧਾਰ ਵਿਖੇ ਝਗੜਾ ਹੋਇਆ ਸੀ, ਪ੍ਰਬੰਧਕ ਕਮੇਟੀ ਨੂੰ ਵੀ ਆਪਣੀ ਗ਼ਲਤੀ ਦਾ ਅਹਿਸਾਸ ਹੋ ਚੁੱਕਾ ਸੀ ਅਤੇ ਬਹੁਤੇ ਅਧਿਆਪਕ ਵਾਪਸ ਆਪਣੀਆਂ ਨੌਕਰੀਆਂ ਤੇ ਆ ਚੁੱਕੇ ਸਨ। ਜਦੋਂ ਪ੍ਰਿੰ: ਇਕਬਾਲ ਸਿੰਘ ਜੀ ਨੂੰ ਪਤਾ ਲੱਗਾ ਕਿ ਮਾਸਟਰ ਜੀ ਅਸਤੀਫ਼ਾ ਦੇਣ ਵਾਲੇ ਹਨ ਤਾਂ ਉਨ੍ਹਾਂ ਮਾ: ਗੁਰਬਖ਼ਸ਼ ਸਿੰਘ ਬੋਪਾਰਾਏ ਰਾਹੀਂ ਆਪ ਨੂੰ ਗੁਰੂਸਰ ਸਧਾਰ ਵਾਪਸ ਆਉਣ ਦੀ ਤਾਕੀਦ ਕਰਵਾਈ। ਮਾ: ਜੁਗਿੰਦਰ ਸਿੰਘ ਜੀ ਨੇ ਸਰਕਾਰੀ ਨੌਕਰੀ ਕਰਨ ਦੀ ਥਾਂ ਵਾਪਸ ਆਪਣੀ ਪਹਿਲੀ ਸੰਸਥਾ ਵਿੱਚ ਆਉਣ ਦਾ ਫ਼ੈਸਲਾ ਕੀਤਾ ਜਿਸ ਨੂੰ ਉਹ ਤਹਿਿਦਲੋਂ ਪਿਆਰ ਕਰਦੇ ਸਨ ਅਤੇ ੧੯੪੦ ਵਿੱਚ ਮੁੜ ਗੁਰੂਸਰ ਸਧਾਰ ਆ ਗਏ। ਯਾਦ ਰਹੇ, ਆਪ ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਦੀ ਕਮੇਟੀ ਵੱਲੋਂ ਚਲਾਏ ਜਾ ਰਹੇ ਲੜਕੀਆਂ ਦੇ ਮਿਡਲ ਸਕੂਲ ਦੇ ਮੈਨੇਜਰ ਵੀ ਰਹੇ ਸਨ।

ਨੋਟ: ਉਪੋ੍ਰਕਤ ਘਟਨਾਵਾਂ ਦੇ ਸੰਬੰਧੀ ਮਿਲੇ ਪ੍ਰਮਾਣ ਪੱਤ੍ਰਾਂ ਦੀ ਜਾਣਕਾਰੀ ਇਸ ਲੇਖ ਦੇ ਅੰਤ ਵਿਚ ਦਰਜ਼ ਕੀਤੀ ਗਈ ਹੈ।

ਮਾ: ਜੁਗਿੰਦਰ ਸਿੰਘ ਜੀ ਨਗਰ ਨਿਵਾਸੀਆਂ ਦੇ ਸੇਵਾਦਾਰ ਵਜੋਂ

ਆਪਣੇ ਜੀਵਨ ਕਾਲ ਦੌਰਾਨ ਆਪ ਨੇ ਬੜੂੰਦੀ ਨਗਰ ਨਿਵਾਸੀਆਂ ਦੀ ਲੰਮਾ ਸਮਾਂ ਸੇਵਾ ਕੀਤੀ। ਨਗਰ ਦੇ ਸੂਝਵਾਨ ਸੱਜਣ ਹਮੇਸ਼ਾ ਹਰ ਕੰਮ ਆਪ ਦੀ ਰਾਏ ਅਨੁਸਾਰ ਹੀ ਕਰਦੇ ਸਨ। ਨਗਰ ਦੇ ਕਈ ਪ੍ਰਮੁੱਖ ਕਾਰਜਾਂ ਵਿੱਚ ਆਪ ਨੇ ਵਡਮੁੱਲਾ ਯੋਗਦਾਨ ਪਾਇਆ ਜਿਸ ਦਾ ਕੁਝ ਕੁ ਵੇਰਵਾ ਇੰਜ ਹੈ:

ਲੈਂਡ ਰਿਫ਼ਾਰਮਸ ਐਕਟ

ਜਿਸ ਐਕਟ ਨੂੰ ਮੁਰੱਬੇਬੰਦੀ ਵਜੋਂ ਵੀ ਜਾਣਿਆ ਜਾਂਦਾ ਹੈ, ਭਾਰਤ ਸਰਕਾਰ ਨੇ ਇਸ ਕਾਨੂੰਨ ਤਹਿਤ ਪੁਰਾਣੀਆਂ ਜ਼ਮੀਨਾਂ ਦੀ ਮਲਕੀਅਤ ਖ਼ਤਮ ਕਰਕੇ ਨਵੇਂ ਸਿਰਿਓਂ ਜ਼ਮੀਨਾਂ ਅਲਾਟ ਕਰਨੀਆਂ ਸਨ। ਆਪ ਨੇ ਨਵੇਂ ਤੇ ਪੁਰਾਣੇ ਢਾਂਚੇ ਨੂੰ ਬਾਰੀਕੀ ਨਾਲ ਸਮਝਿਆ ਹੋਇਆ ਸੀ। ਕੁਝ ਘਰੋਂ ਮਿਲੇ ਦਸਤਾਵੇਜ਼ ਦੱਸਦੇ ਹਨ ਕਿ ਪੱਤੀ ਸੇਖੋਂ ਦੇ ਹਰ ਪਰਿਵਾਰ ਕੋਲ ਪੁਰਾਣੇ ਸਿਸਟਮ ਅਨੁਸਾਰ ਕਿੰਨੀ ਜ਼ਮੀਨ ਸੀ ਅਤੇ ਨਵੇਂ ਸਿਸਟਮ ਮੁਤਾਬਿਨ ਕਿੰਨੀ ਬਣਨੀ ਚਾਹੀਦੀ ਸੀ। ਰਜਿਸਟਰੀਆਂ ਦੇ ਖ਼ਰਚੇ ਬਾਰੇ ਪੂਰੀ ਘੋਖ ਕਰਦਿਆਂ ਪਰਿਵਾਰਾਂ ਦੇ ਹੱਕਾਂ ਦੀ ਪੂਰੀ ਰਾਖੀ ਕੀਤੀ ਸੀ।

੧੯੪੭ ਦੇ ਫ਼ਸਾਦ

ਭਾਰਤ-ਪਾਕ ਵੰਡ ਸਮੇਂ ਪੱਤੀ ਸੇਖੋਂ ਵਿੱਚ ਕਈ ਮੁਸਲਮਾਨ ਪਰਿਵਾਰ ਵਸਦੇ ਸਨ। ਫ਼ਸਾਦਾਂ ਸਮੇਂ ਉਨ੍ਹਾਂ ਨੂੰ ਆਪਣੇ ਘਰ ਵਿੱਚ ਕਈ ਦਿਨ ਛੁਪਾ ਕੇ ਰੱਖਿਆ ਤੇ ਮਾਹੌਲ ਠੀਕ ਹੋਣ ਉਪਰੰਤ ਉਨ੍ਹਾਂ ਨੂੰ ਸੁਰੱਖਿਆ ਕੈਂਪਾਂ ਵਿੱਚ ਭੇਜਿਆ। ਉਸ ਵੇਲੇ ਬਹੁਤ ਲੁਟੇਰੇ ਉੱਠ ਖਲੋਤੇ ਸਨ ਜਿਨ੍ਹਾਂ ਮੁਸਲਮਾਨਾਂ ਦੇ ਘਰੀਂ ਲੁੱਟ ਖੋਹ ਕਰਕੇ ਆਪਣੇ ਘਰ ਭਰਨੇ ਸ਼ੁਰੂ ਕਰ ਦਿੱਤੇ ਸਨ। ਮਾਹੌਲ ਠੀਕ ਹੋਣ ਉਪਰੰਤ ਆਪ ਨੇ ਪੱਤੀ ਸੇਖੋਂ ਦੇ ਗੁਰੂਘਰ ਵਿਖੇ ਇਕੱਠ ਬੁਲਾਇਆ, ਹਰ ਪਰਿਵਾਰ ਤੋਂ ਹਲਫ਼ੀਆ ਬਿਆਨ ਲਿਖਵਾ ਕੇ ਸਾਰਾ ਲੁੱਟ ਖੋਹ ਦਾ ਸਮਾਨ ਗੁਰੂਘਰ ਜਮ੍ਹਾਂ ਕਰਵਾਇਆ ਜੋ ਬਾਅਦ ਵਿੱਚ ਸਰਕਾਰੀ ਕੈਂਪਾਂ ਵਿਚ ਜਮ੍ਹਾਂ ਕਰਵਾਇਆ ਗਿਆ।

Pledge drawn up by Master Ji

ਕੋਆਪ੍ਰੇਟਿਵ ਸੁਸਾਇਟੀ ਦੀ ਸਥਾਪਨਾ

ਇਹ ਉਹ ਸਮਾਂ ਸੀ ਜਦੋਂ ਪੇਂਡੂ ਖੇਤਰ ਵਿਚ ਬੈਂਕ ਸਹੂਲਤਾਂ ਦੀ ਵੱਡੀ ਘਾਟ ਹੁੰਦੀ ਸੀ। ਇਸ ਘਾਟ ਨੂੰ ਮਹਿਸੂਸ ਕਰਦਿਆਂ ਨਗਰ ਦੇ ਕਈ ਮੋਹਤਬਾਰਾਂ ਨੂੰ ਨਾਲ ਲੈ ਕੇ ਲੁਧਿਆਣੇ ਦੇ ਸੈਂਟਰਲ ਕੋਆਪ੍ਰੇਟਿਵ ਬੈਂਕ ਤੋਂ ਮਨਜ਼ੂਰੀ ਲੈ ਕੇ ਪਿੰਡ ਵਿੱਚ ਦੋ ਬ੍ਰਾਂਚਾਂ ਖੁੱਲ੍ਹਵਾਈਆਂ, ਇੱਕ ਪੱਤੀ ਸੇਖੋਂ ਵਾਸਤੇ ਤੇ ਦੂਜੀ ਸਮੁੱਚੇ ਨਗਰ ਵਾਸਤੇ। ਇਹ ਬ੍ਰਾਂਚਾਂ ਖੁੱਲ੍ਹਣ ਨਾਲ ਪੈਸੇ ਦਾ ਲੈਣ-ਦੇਣ, ਕਰਜ਼ੇ ਦੀ ਸਹੂਲਤ, ਖੰਡ ਅਤੇ ਖਾਦ ਆਦਿ ਸਸਤੇ ਭਾਅ ਅਤੇ ਹੋਰ ਕਈ ਸਹੂਲਤਾਂ ਨਗਰ ਨਿਵਾਸੀਆਂ ਨੂੰ ਉਪਲੱਬਧ ਹੋਣ ਲੱਗ ਪਈਆਂ। ਪੱਤੀ ਸੇਖੋਂ ਵਾਲੀ ਬ੍ਰਾਂਚ ਦੀ ਜ਼ਿੰਮੇਵਾਰੀ ਮਾ: ਜੁਗਿੰਦਰ ਸਿੰਘ ਜੀ ਪਾਸ ਰਹੀ ਤੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਵੱਡੇ ਸਪੁੱਤਰ ਮਾ: ਨਰਿੰਦਰ ਸਿੰਘ ਪਾਸ ਬਹੁਤ ਸਾਲ ਤੱਕ ਰਹੀ। ਪਰਿਵਾਰ ਵੱਲੋਂ ਇਹ ਨਿਸ਼ਕਾਮ ਸੇਵਾ ਹੀ ਸੀ, ਕੋਈ ਤਨਖ਼ਾਹ ਆਦਿ ਨਹੀਂ ਲਈ ਜਾਂਦੀ ਸੀ।

ਨਗਰ ਬੜੂੰਦੀ ਦੇ ਸਕੂਲਾਂ ਨੂੰ ਸਰਕਾਰੀ ਮਾਨਤਾ ਦਿਵਾਉਣੀ

ਨਗਰ ਦੇ ਦੋ ਸਕੂਲ ਸਨ ਜੋ ਨਗਰ ਨਿਵਾਸੀਆਂ ਅਤੇ ਪੰਚਾਇਤ ਵੱਲੋਂ ਰਲ ਕੇ ਚਲਾਏ ਜਾਂਦੇ ਸਨ। ਇੱਕ ਖ਼ਾਲਸਾ ਗਰਲਜ਼ ਪ੍ਰਾਇਮਰੀ ਸਕੂਲ ਤੇ ਦੂਜਾ ਮਿਡਲ ਸਕੂਲ। ਮਾ: ਜੁਗਿੰਦਰ ਸਿੰਘ ਜੀ ਦੋਹਾਂ ਸਕੂਲਾਂ ਵਿਚ ਖ਼ਜ਼ਾਨਚੀ ਦੀ ਸੇਵਾ ਕਰਦੇ ਰਹੇ। ੧੯੬੦ ਦੇ ਆਸ-ਪਾਸ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਦੇ ਵਿੱਦਿਆ ਮੰਤਰੀ ਸ੍ਰੀ ਅਮਰਨਾਥ ਵਿਦਿਆਲੰਕਾਰ ਜੀ, ਜੋ ਨਗਰ ਬੜੂੰਦੀ ਦੇ ਆਜ਼ਾਦੀ ਘੁਲਾਟੀਏ ਸ: ਦਿਆ ਸਿੰਘ ਜੀ ਦੇ ਖ਼ਾਸ ਮਿੱਤਰ ਸਨ। ਸ: ਦਿਆ ਸਿੰਘ ਆਪਣੇ ਪਰਮ ਮਿੱਤਰ ਪਾਸੋਂ ਨਗਰ ਦੇ ਸਕੂਲਾਂ ਨੂੰ ਪ੍ਰਮੋਟ ਕਰਵਾ ਕੇ, ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਨਗਰ ਦੀ ਸਰਪੰਚੀ ਹਾਸਲ ਕਰਨ ਦੇ ਚਾਹਵਾਨ ਸਨ। ਆਪਣੇ ਇਰਾਦੇ ਦੀ ਪੂਰਤੀ ਵਾਸਤੇ ਉਨ੍ਹਾਂ ਨੇ ਨਗਰ ਵਿੱਚ ਕਾਂਗਰਸ ਪਾਰਟੀ ਦੀ ਕਾਨਫ਼ਰੰਸ ਰੱਖਣ ਦੀ ਵਿਉਂਤ ਉਲੀਕਣੀ ਸ਼ੁਰੂ ਕੀਤੀ। ਅੱਧਾ ਪਿੰਡ ਪੱਕਾ ਕਾਂਗਰਸੀ ਤੇ ਅੱਧਾ ਪਕਾ ਅਕਾਲੀ ਸੀ। ਮਾਸਟਰ ਜੀ ਆਪ ਕੱਟੜ ਅਕਾਲੀ ਹੋਣ ਕਰਕੇ ਨਗਰ ਦੇ ਸਾਰੇ ਅਕਾਲੀ ਆਪ ਦੀ ਰਾਏ ਅਨੁਸਾਰ ਹੀ ਚਲਦੇ ਸਨ। ਇੱਕ ਦਿਨ ਸ: ਦਿਆ ਸਿੰਘ ਜੀ ਆਪਣੇ ਕੁਝ ਸਾਥੀਆਂ ਸਮੇਤ ਮਾਸਟਰ ਜੀ ਦੇ ਘਰ ਆਏ ਤੇ ਕਾਂਗਰਸੀ ਕਾਨਫ਼ਰੰਸ ਨੂੰ ਇਸ ਕਰਕੇ ਸਹਿਯੋਗ ਦੇਣ ਲਈ ਬੇਨਤੀ ਕੀਤੀ ਕਿ ਉਹ ਪਿੰਡ ਦੇ ਸਕੂਲ ਅਪਗ੍ਰੇਡ ਕਰਵਾ ਕੇ ਸਰਕਾਰੀ ਸਕੂਲ ਦਾ ਦਰਜ਼ਾ ਦਿਵਾਉਣਾ ਚਾਹੁੰਦੇ ਹਨ। ਤਦ ਮਾਸਟਰ ਜੀ ਨੇ ਸ: ਦਿਆ ਸਿੰਘ ਨੂੰ ਸਵਾਲ ਕੀਤਾ ਕਿ ਅਸੀਂ ਅਕਾਲੀ, ਤੁਹਾਡੇ ਕਾਂਗਰਸੀ ਝੰਡੇ ਹੇਠ, ਆਪਣੇ ਅਸੂਲਾਂ ਨੂੰ ਤਿਲਾਂਜਲੀ ਦੇ ਕੇ ਕਿਵੇਂ ਇਕੱਠੇ ਹੋ ਸਕਦੇ ਹਾਂ? ਸ: ਦਿਆ ਸਿੰਘ ਜੀ ਨੂੰ ਕੋਈ ਜਵਾਬ ਨਾ ਆਇਆ, ਪਰ ਨੇਕਨੀਤੀ ਨਾਲ ਆਪਣੀ ਅੰਦਰੂਨੀ ਭਾਵਨਾ ਜਾਹਿਰ ਕੀਤੀ ਕਿ ਉਹ ਆਪਣੇ ਮਿੱਤਰ ਵਿੱਦਿਆ ਮੰਤਰੀ ਤੋਂ ਲਾਹਾ ਲੈਂਦਿਆਂ ਨਗਰ ਵਿੱਚ ਹਾਇਰ ਸੈਕੰਡਰੀ ਸਕੂਲ ਬਣਾਉਣਾ ਚਾਹੁੰਦੇ ਹਨ ਤਾਂ ਕਿ ਬੜੂੰਦੀ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਬੱਚੇ ਇੱਥੇ ਪੜ੍ਹ ਸਕਣ। ਮਾ: ਜੁਗਿੰਦਰ ਸਿੰਘ ਜੀ ਨੇ ਦੂਰਅੰਦੇਸ਼ੀ ਵਰਤਦਿਆਂ ਸ: ਦਿਆ ਸਿੰਘ ਹੁਰਾਂ ਨੂੰ ਸੁਝਾਅ ਦਿੱਤਾ ਕਿ ਪਾਰਟੀ ਪੌਲੀਟਿਕਸ ਤੋਂ ਉੱਪਰ ਉੱਠ ਕੇ, ਨਗਰ ਵੱਲੋਂ ਸਾਂਝੀ ਵਿੱਦਿਅਕ ਕਾਨਫ਼ਰੰਸ ਰੱਖ ਕੇ ਵਿੱਦਿਆ ਮੰਤਰੀ ਨੂੰ ਸੱਦਿਆ ਜਾਵੇ ਤਾਂ ਸਮੁੱਚਾ ਨਗਰ ਤੇ ਇਲਾਕਾ ਉਨ੍ਹਾਂ ਦਾ ਸਹਿਯੋਗ ਕਰੇਗਾ। ਸ: ਦਿਆ ਸਿੰਘ ਖੁਸ਼ੀ-ਖੁਸ਼ੀ ਸਹਿਮਤ ਹੋ ਗਏ ਅਤੇ ਦੋਹਾਂ ਨੇ ਮਿਲ ਕੇ ਨਗਰ ਨਿਵਾਸੀਆਂ ਦਾ ਇਕੱਠ ਕਰਕੇ ਸਮੂਹ ਨਗਰ ਨਿਵਾਸੀਆਂ ਨੂੰ ਉਤਸ਼ਾਹਿਤ ਕੀਤਾ। ਕਾਨਫ਼ਰੰਸ ਤੋਂ ਪਹਿਲਾਂ ਪਹਿਲਾਂ ਨਗਰ ਨਿਵਾਸੀਆਂ ਨੇ ਕਈ ਠੋਸ ਕਦਮ ਚੁੱਕ ਕੇ ਹੇਠ ਲਿਖੇ ਕਾਰਜ ਕਰਨੇ ਸ਼ੁਰੂ ਕਰ ਦਿੱਤੇ:

੧. ਪੰਚਾਇਤ ਨੇ ਸਕੂਲ ਵਾਸਤੇ ਦੋ ਨਵੇਂ ਕਮਰੇ ਉਸਾਰਨ ਦੀ ਮਨਜ਼ੂਰੀ ਦੇ ਦਿੱਤੀ।

੨. ਨਗਰ ਦੇ ਇਕ ਟ੍ਰਾਂਸਪੋਰਟਰ ਨੇ ਆਪਣੇ ਵੱਲੋਂ ਸਕੂਲ ਵਾਸਤੇ ਇੱਕ ਕਮਰਾ ਤਿਆਰ ਕਰਨ ਦੀ ਜ਼ਿੰਮੇਵਾਰੀ ਲੈ ਲਈ।

੩. ਇਸੇ ਤਰ੍ਹਾਂ ਪੱਤੀ ਸੇਖੋਂ ਦੇ ਸਮੂਹ ਪਰਿਵਾਰਾਂ ਨੇ ਰਲ਼ ਕੇ ਚੌਥਾ ਕਮਰਾ ਤਿਆਰ ਕਰਵਾਉਣਾ ਪ੍ਰਵਾਣ ਕਰ ਲਿਆ।

੪. ਬਾਕੀ ਨਗਰ ਨਿਵਾਸੀਆਂ ਤੇ ਕੁਝ ਨੇੜਲੇ ਪਿੰਡਾਂ ਵਿੱਚੋਂ ਉਗਰਾਹੀ ਕਰਕੇ ਤਿੰਨ ਹੋਰ ਕਮਰਿਆਂ ਵਾਸਤੇ ਨੀਂਹਾਂ ਭਰਾ ਕੇ ਭਰਤ ਪੁਆ ਦਿੱਤਾ ਗਿਆ।

ਕਾਨਫ਼ਰੰਸ ਵਾਲੇ ਦਿਨ ਭਾਰੀ ਇਕੱਠ ਕਰਕੇ ਮੰਤਰੀ ਜੀ ਬੁਲਾਏ ਗਏ। ਮਾ: ਜੁਗਿੰਦਰ ਸਿੰਘ ਜੀ ਦੀ ਰਣਨੀਤੀ ਤਹਿਤ ਮੰਤਰੀ ਜੀ ਦਾ ਸਵਾਗਤੀ ਗੇਟ ਇੰਜ ਤਿਆਰ ਹੋਇਆ ਤਾਂ ਜੋ ਮੰਤਰੀ ਸਾਹਿਬ ਨਵੇਂ ਕਮਰਿਆਂ ਦੀਆਂ ਭਰੀਆਂ ਹੋਈਆਂ ਨੀਂਹਾਂ ਤੇ ਬਾਕੀ ਬਣ ਰਹੇ ਕਮਰਿਆਂ ਕੋਲੋਂ ਲੰਘਦੇ ਹੋਏ ਪੰਡਾਲ ਵਿੱਚ ਜਾਣ। ਸਿੱਟਾ ਇਹ ਹੋਇਆ ਕਿ ਵਿੱਦਿਆ ਮੰਤਰੀ ਜੀ ਸਭ ਕੁਝ ਵੇਖ ਕੇ ਬਹੁਤ ਖੁਸ਼ ਹੋਏ। ਪਿੰਡ ਵਾਸਤੇ ਨਵੇਂ ਹਾਇਰ ਸੈਕੰਡਰੀ ਸਕੂਲ ਨੂੰ ਮਨਜ਼ੂਰੀ ਦੇ ਦਿੱਤੀ, ਤਿੰਨ ਬਣ ਰਹੇ ਕਮਰਿਆਂ ਦੀ ਉਸਾਰੀ ਵਾਸਤੇ ਗ੍ਰਾਂਟ ਅਤੇ ਨਵੇਂ ਫ਼ਰਨੀਚਰ ਵਾਸਤੇ ਵੀ ਗ੍ਰਾਂਟ ਮਨਜ਼ੂਰ ਕਰ ਦਿੱਤੀ। ਇਸ ਨਵੇਂ ਸਕੂਲ ਖੁੱਲ੍ਹਣ ਕਰਕੇ ਨੇੜਲੇ ੬ ਪਿੰਡਾਂ ਦੇ ਬੱਚੇ ਇਥੇ ਪੜ੍ਹਨ ਲਗ ਪਏ। ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਸ: ਦਿਆ ਸਿੰਘ ਜੀ ਨੂੰ ਨਗਰ ਨਿਵਾਸੀਆਂ ਨੇ ਸਰਬ ਸੰਮਤੀ ਨਾਲ ਹੀ ਸਰਪੰਚ ਚੁਣ ਲਿਆ ਅਤੇ ਆਪ ਲਗਾਤਾਰ ੧੫ ਸਾਲ ਸਰਪੰਚ ਬਣਦੇ ਰਹੇ। ਹੇਠਲੀ ਤਸਵੀਰ ਉਸੇ ਕਾਨਫ਼ਰੰਸ ਦੀ ਹੈ, ਜਿਸ ਵਿੱਚ ਸ: ਦਿਆ ਸਿੰਘ ਜੀ ਮਾਈਕ ਤੇ ਬੋਲ ਰਹੇ ਹਨ ਅਤੇ ਮਾ: ਜੁਗਿੰਦਰ ਸਿੰਘ ਜੀ ਵਿੱਦਿਆ ਮੰਤਰੀ ਨੂੰ ਸਨਮਾਨ ਪੱਤਰ ਭੇਂਟ ਕਰ ਰਹੇ ਹਨ। ਮੌਜੂਦਾ ਪੰਜਾਬ ਸਰਕਾਰ ਵੱਲੋਂ ਇਸ ਸਕੂਲ ਨੂੰ “ਸਕੂਲ ਆਫ਼ ਐਮੀਨੈਂਸ” ਦਾ ਦਰਜਾ ਪ੍ਰਾਪਤ ਹੈ।

ਅਨਪੜ੍ਹਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਦੂਰਦਰਸ਼ਤਾ ਦੇ ਮਾਲਕ ਮਾਸਟਰ ਜੀ ਦੀ ਸੋਚ ਨੂੰ ਅਗੇ ਵਧਾਉਂਦੇ ਹੋਂਦੇ ਕੁਝ ਸਮਾਂ ਪਹਿਲਾਂ ਮਾਸਟਰ ਜੀ ਦੇ ਇੰਗਲੈਂਡ ਰਹਿੰਦੇ ਪੋਤਰੇ ਚਰਨਕੰਵਲ ਸਿੰਘ ਸੇਖੋਂ ਵੱਲੋਂ ਚਲਾਏ ਜਾ ਰਹੇ “ਸੇਵਾ ਟਰੱਸਟ ਯੂ.ਕੇ.” ਵੱਲੋਂ ੨੦੧੯ ਵਿੱਚ ਪ੍ਰਇਮਰੀ ਸਕੂਲ ਵਾਸਤੇ ਸੋਲਰ ਪਲਾਂਟ ਦੀ ਸੇਵਾ ਵੀ ਕਰਵਾਈ ਜਾ ਚੁੱਕੀ ਹੈ ਅਤੇ ਸੇਖੋਂ ਪਰਿਵਾਰ ਅਤੇ ਸੇਵਾ ਟਰੱਸਟ ਵੱਲੋਂ ਇਸ ਇਲਾਕੇ ਦੇ ਹਾਇਰ ਸੈਕੰਡਰੀ ਅਤੇ ਪਾ੍ਰਇਮਰੀ ਸਕੂਲਾਂ ਵਾਸਤੇ ਅਤੇ ਬਚਿੱਆਂ ਵਾਸਤੇ ਵੀ ਲਗਾਤਾਰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਗੁਰਦੁਆਰਾ ਪੱਤੀ ਸੇਖੋਂ, ਉਸਾਰੀ ਤੇ ਪ੍ਰਬੰਧ

ਮਾ: ਜੁਗਿੰਦਰ ਸਿੰਘ ਜੀ ਦੇ ਗ੍ਰਹਿ ਦੇ ਐਨ ਸਾਹਮਣੇ ਚਾਰ ਦੀਵਾਰੀ ਅੰਦਰ ਇੱਕ ਕਮਰਾ, ਨਲਕਾ ਤੇ ਛਾਂ ਵਾਸਤੇ ਪਿੱਪਲ ਦਾ ਦਰੱਖ਼ਤ ਲੱਗਾ ਹੁੰਦਾ ਸੀ। ਇੱਥੇ ਅਕਸਰ ਸਾਧੂ, ਸੰਤ, ਸੰਨਿਆਸੀ, ਫ਼ਕੀਰ ਆਦਿ ਰੁਕਿਆ ਕਰਦੇ ਸਨ। ਪਤੀ ਸੇਖੋਂ ਵਿੱਚ ਗੁਰੂਘਰ ਦੀ ਘਾਟ ਮਹਿਸੂਸ ਕਰਦਿਆਂ, ਸਤੰਬਰ ੧੯੩੨ ਵਿੱਚ ਮਾਸਟਰ ਜੀ ਨੇ ਕੁਝ ਪਰਿਵਾਰਾਂ ਨੂੰ ਤਿਆਰ ਕਰਕੇ ਇੱਥੇ ਸਤਿਸੰਗ ਕਰਵਾਉਣੇ ਸ਼ੁਰੂ ਕਰ ਦਿੱਤੇ। ਫਿਰ ਦਸੰਬਰ ੧੯੩੨ ਵਿੱਚ ਗੁਰੂਘਰ ਵਾਸਤੇ ਨਵੀਂ ਇਮਾਰਤ ਤਿਆਰ ਕਰਨ ਦੀ ਯੋਜਨਾ ਬਣਾ ਲਈ। ਪੱਤੀ ਸੇਖੋਂ ਦੇ ਸਾਰੇ ਪਰਿਵਾਰਾਂ ਨੇ ਰਲ਼ ਕੇ ਦੋ ਵਾਰ ਢਾਲ ਲਾ ਕੇ ਉਗਰਾਹੀ ਰਾਹੀਂ ਬਿਲਡਿੰਗ ਦੀ ਉਸਾਰੀ ਦਾ ਕਾਰਜ ਵਿੱਢ ਲਿਆ। ਏਥੋਂ ਤੱਕ ਕਿ ਮਾਸਟਰ ਜੀ ਨੇ ਆਪਣਾ ਰਸੂਖ਼ ਵਰਤਦਿਆਂ ਆਪਣੇ ਗੁਰੂਸਰ ਸਧਾਰ ਸਕੂਲ ਦੇ ਸਟਾਫ਼ ਵੱਲੋਂ ਇੱਕ-ਇੱਕ ਮਹੀਨੇ ਦੀ ਤਨਖ਼ਾਹ ਵੀ ਸੇਵਾ ਵਿੱਚ ਪੁਆ ਕੇ ਕਾਰਜ ਨੇਪਰੇ ਚੜਵਾਇਆ। ਇਸ ਗੁਰੂਘਰ ਦੀ ਨੀਂਹ ਪੱਥਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਰੱਖਿਆ ਸੀ। ਆਪਣੇ ਸਮੇਂ ਦਾ ਇਲਾਕੇ ਦਾ ਸਭ ਤੋਂ ਵਧੀਆ ਅਤੇ ਵੱਡੇ ਦੀਵਾਨ ਹਾਲ ਵਾਲਾ ਗੁਰੂਘਰ ਤਿਆਰ ਹੋਇਆ, ਜਿਸ ਵਿੱਚ ਹਰ ਸਹੂਲਤ ਦੇਣ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਸੀ।

ਉਨ੍ਹਾਂ ਸਮਿਆਂ ਵਿੱਚ ਵਿਆਹ ਸ਼ਾਦੀਆਂ ਤੇ ਹੋਰ ਖੁਸ਼ੀ ਦੇ ਸਮਾਗਮ ਲੋਕ ਘਰਾਂ ਵਿੱਚ ਹੀ ਕਰਦੇ ਸਨ ਅਤੇ ਮਹਿਮਾਨ ਨਿਵਾਜੀ ਵਾਸਤੇ ਸ਼ਾਮਿਆਨੇ, ਭੋਜਨ ਪਕਾਉਣ ਲਈ ਵੱਡੇ ਦੇਗੇ ਅਤੇ ਭੋਜਨ ਛਕਾਉਣ ਵਾਸਤੇ ਬਰਤਨਾਂ ਦੀ ਘਾਟ ਬਹੁਤ ਮਹਿਸੂਸ ਹੁੰਦੀ ਸੀ। ਮਾਸਟਰ ਜੀ ਨੇ ਉਪਰਾਲਾ ਕਰਕੇ ਗੁਰੂਘਰ ਵੱਲੋਂ ਇਨ੍ਹਾਂ ਸਾਰੀਆਂ ਵਸਤਾਂ ਦਾ ਪ੍ਰਬੰਧ ਕਰਵਾਇਆ ਹੋਇਆ ਸੀ, ਜੋ ਵਾਜਬ ਰੇਟਾਂ ਤੇ ਗੁਰੂਘਰ ਵੱਲੋਂ ਨਗਰ ਨਿਵਾਸੀਆਂ ਵਾਸਤੇ ਉਪਲੱਭਧ ਸੀ।

ਇਸ ਗੁਰੂਘਰ ਦੇ ਪ੍ਰਬੰਧ ਨੂੰ ਸੁਚੱਜਾ ਤੇ ਪਾਰਦਰਸ਼ੀ ਰੱਖਣ ਵਾਸਤੇ ਮਾਸਟਰ ਜੀ ਨੇ ਸ਼ੁਰੂ ਵਿੱਚ ਹੀ ਮਰਿਯਾਦਾ ਇਸ ਢੰਗ ਨਾਲ ਬੰਨ੍ਹੀ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪ੍ਰਬੰਧ ਲਾਹੇਵੰਦ ਰਹੇ। ਉਨ੍ਹਾਂ ਵੱਲੋਂ ਚਲਾਈਆਂ ਪ੍ਰੰਪਰਾਵਾਂ ਅੱਜ ਵੀ ਉਸੇ ਤਰ੍ਹਾਂ ਕਾਇਮ ਹਨ।

ਗੁਰੂਘਰ ਵਿੱਚ ਹਰ ਸੰਗਰਾਂਦ ਨੂੰ ਆਪ ਆਪਣੇ ਲੋਕਲ ਜੱਥੇ ਨਾਲ ਅੰਮ੍ਰਿਤ ਵੇਲੇ “ਆਸਾ ਕੀ ਵਾਰ” ਦਾ ਕੀਰਤਨ ਕਰਿਆ ਕਰਦੇ ਸਨ। ਗੁਰੂਘਰ ਵਿੱਚ ਗੁਰਮੁਖੀ ਸਿਖਾਉਣੀ, ਗੁਰਬਾਣੀ ਸੰਥਿਆ, ਕੀਰਤਨ ਦੀਆਂ ਕਲਾਸਾਂ ਦਾ ਪ੍ਰਬੰਧ ਵੀ ਆਪ ਹੀ ਕਰਦੇ ਸਨ। ਵਿਸਾਖੀ, ਗੁਰਪੁਰਬ ਪਾ:੧ ਤੇ ਪਾ:੧੦, ਸ਼ਹੀਦੀ ਪੁਰਬ ਪਾ:੫ ਅਤੇ ਮਾਘੀ ਦੇ ਪੂਰਬ ਇਸ ਗੁਰੂਘਰ ਵਿੱਚ ਮਨਾਏ ਜਾਂਦੇ ਤੇ ਅਖੰਡ ਪਾਠ ਕਰਵਾਏ ਜਾਂਦੇ ਸਨ। ਪੱਤੀ ਸੇਖੋਂ ਦਾ ਉਤਸ਼ਾਹ ਵੇਖ ਕੇ ਸਮੇਂ ਨਾਲ ਦੂਸਰੀਆਂ ਪੱਤੀਆਂ ਵਿੱਚ ਵੀ ਉਤਸ਼ਾਹ ਜਾਗਿਆ, ਮੌਜੂਦਾ ਨਗਰ ਦੀ ਪ੍ਰੰਪਰਾ ਇਹ ਬਣ ਚੁੱਕੀ ਹੈ ਕਿ ਪੱਤੀ ਭੋਜੂ ਸ਼ਹੀਦੀ ਪੁਰਬ ਪਾ:੫, ਪਤੀ ਰੋਕੋਂ ਗੁਰਪੁਰਬ ਪਾ:੧, ਪੱਤੀ ਮਾਨ ਮਾਘੀ ਅਤੇ ਪੱਤੀ ਸੇਖੋਂ ਗੁਰਪੁਰਬ ਪਾ:੧੦ ਬੜੀ ਧੂਮ ਧਾਮ ਨਾਲ ਮਨਾਉਂਦੇ ਹਨ ਤੇ ਨਗਰ ਕੀਰਤਨ ਕੱਢੇ ਜਾਂਦੇ ਹਨ। ੧੯੩੨ ਤੋਂ ੧੯੬੪ ਤੱਕ ਪੱਤੀ ਸੇਖੋਂ ਦਾ ਫਾਈਨੈਂਸ ਦਾ ਹਿਸਾਬ ਕਿਤਾਬ ਮਾਸਟਰ ਜੀ ਕੋਲ ਰਿਹਾ, ਫਿਰ ਉਨ੍ਹਾਂ ਤੋਂ ਬਾਅਦ ਆਪ ਦੇ ਸਪੁੱਤਰ ਮਾ: ਨਰਿੰਦਰ ਸਿੰਘ ਜੀ ਪਾਸ ਤਕਰੀਬਨ ੧੯੮੫ ਤੱਕ ਰਿਹਾ। ਗੁਰਦੁਆਰਾ ਪੱਤੀ ਸੇਖੋਂ ਦੀ ਮੌਜੂਦਾ ਤਸਵੀਰ (੨੦੨੩):

ਲੋੜਵੰਦਾਂ ਦੀ ਸਹਾਇਤਾ

ਮਾ: ਜੁਗਿੰਦਰ ਸਿੰਘ ਜੀ ਹਮੇਸ਼ਾਂ ਲੋੜਵੰਦਾਂ ਦੀ ਸਹਾਇਤਾ ਲਈ ਤੱਤਪਰ ਰਹਿੰਦੇ ਸਨ। ਗਰੀਬ ਬੱਚਿਆਂ ਵਾਸਤੇ ਸਕੂਲ ਦੀਆਂ ਫ਼ੀਸਾਂ, ਵਰਦੀਆਂ, ਕਿਤਾਬਾਂ, ਉਚੇਰੀ ਵਿੱਦਿਆ ਵਾਸਤੇ ਦਾਖ਼ਲੇ ਦਾ ਪ੍ਰਬੰਧ ਕਰਨਾ ਅਤੇ ਹੋਰ ਅਨੇਕਾਂ ਅਜਿਹੇ ਕਾਰਜ ਆਪ ਬੜੀ ਖੁਸ਼ੀ ਨਾਲ ਕਰਦੇ ਸਨ। ਕਈ ਹੋਣਹਾਰ ਬੱਚਿਆਂ ਨੂੰ ਆਪਣੀ ਨਿਗਰਾਨੀ ਹੇਠ ਪੜ੍ਹਾ ਕੇ, ਉਨ੍ਹਾਂ ਨੂੰ ਉੱਚੇ ਅਹੁਦਿਆਂ ਤੱਕ ਵੀ ਪਹੁੰਚਾਇਆ। ਅਜਿਹੇ ਕਈ ਬੱਚਿਆਂ ਜਾਂ ਬੱਚਿਆਂ ਦੇ ਮਾਪਿਆਂ ਵੱਲੋਂ ਲਿਖੇ ਧੰਨਵਾਦ ਦੇ ਪੱਤਰ ਅੱਜ ਵੀ ਪਰਿਵਾਰ ਪਾਸ ਪਏ ਹਨ।

ਦੇਸੀ ਦਵਾਈਆਂ ਨਾਲ ਮਨੁੱਖਤਾ ਦੀ ਸੇਵਾ

ਪੁਰਾਣੇ ਸਮਿਆਂ ਵਿੱਚ ਪੇਂਡੂ ਖੇਤਰ ਵਿੱਚ ਡਾਕਟਰ ਬਹੁਤ ਘੱਟ ਹੁੰਦੇ ਸਨ। ਆਪ ਨੇ ਬਹੁਤ ਮਿਹਨਤ ਨਾਲ ਅਨੇਕਾਂ ਦੇਸੀ ਨੁਸਖੇ ਇਕੱਠੇ ਕੀਤੇ ਹੋਏ ਸਨ, ਜਿਨ੍ਹਾਂ ਰਾਹੀਂ ਅਨੇਕਾਂ ਦਵਾਈਆਂ ਤਿਆਰ ਕਰਕੇ ਘਰ ਵਿੱਚ ਰੱਖਦੇ ਅਤੇ ਬੀਮਾਰਾਂ ਦੀ ਮੁਫ਼ਤ ਸੇਵਾ ਕਰਦੇ ਸਨ। ਆਪ ਨਬਜ਼ ਵੇਖਣ ਦੀ ਮੁਹਾਰਤ ਰੱਖਦੇ ਸਨ। ਹੇਠਲੀ ਤਸਵੀਰ ਦੇਸੀ ਨੁਸਖੇ ਦਾ ਨਮੂਨਾ:

ਸਿੱਖ ਵਿਦਵਾਨਾਂ ਨਾਲ ਪਿਆਰ

ਆਪ ਪੰਡਿਤ ਕਰਤਾਰ ਸਿੰਘ ਦਾਖਾ, ਸ: ਸ਼ਮਸ਼ੇਰ ਸਿੰਘ ਅਸ਼ੋਕ, ਡਾ: ਤ੍ਰਿਲੋਚਨ ਸਿੰਘ ਅਤੇ ਸ: ਨਰੈਣ ਸਿੰਘ ਐਮ. ਏ. ਦੇ ਬਹੁਤ ਕਰੀਬੀ ਸਨ। ਪੰਡਿਤ ਕਰਤਾਰ ਸਿੰਘ ਦਾਖਾ ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ ਮਾਸਟਰ ਜੀ ਵਿਚਕਾਰ ਬਹੁਤ ਲੰਮੀਆਂ ਗੋਸ਼ਿਟਾਂ ਹੁੰਦੀਆਂ ਰਹਿੰਦੀਆਂ ਸਨ।

Copy of letter from Bhai Shamsher Singh Ashok Ji

ਸਿੱਖ ਰਹਿਤ ਮਰਿਯਾਦਾ

ਸਿੱਖ ਰਹਿਤ ਮਰਿਯਾਦਾ ਦੀ ਤਿਆਰੀ ਸਮੇਂ ੧੯੩੬ ਤੋਂ ੧੯੪੫ ਤੱਕ ਲਗਾਤਾਰ ਪੰਥਕ ਇਕੱਠ ਹੁੰਦੇ ਰਹੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਰਹੁਰੀਤ ਕਮੇਟੀ ਦੇ ਮੈਂਬਰ ਸਨ ਤੇ ਮਾਸਟਰ ਜੀ ਵੀ ਉਨ੍ਹਾਂ ਨਾਲ ਮੀਟਿੰਗਾਂ ਵਿੱਚ ਜਾਂਦੇ ਰਹੇ। ਜਦੋਂ ਖਰੜੇ ਸੰਬੰਧੀ ਲਿਖਤੀ ਰਾਵਾਂ ਲੈ ਕੇ ਅੰਮ੍ਰਿਤਸਰ ਜਾਣਾ ਸੀ ਤਾਂ ਆਪ ਨੇ ਨਗਰ ਬੜੂੰਦੀ ਪੱਤੀ ਸੇਖੋਂ ਦੇ ਗ੍ਰੰਥੀ ਸਿੰਘ ਭਾਈ ਗੁਰਮੁਖ ਸਿੰਘ ਨੂੰ ਆਪਣੀ ਲਿਖਤੀ ਰਾਏ ਦੇ ਕੇ ਭੇਜਿਆ ਸੀ ਜਿਸ ਦੀ ਐਂਟਰੀ ਰਹਿਤ ਮਰਿਯਾਦਾ ਦੇ ਪੰਨਾ ੭ ’ਤੇ ਦਰਜ਼ ਹੈ।

ਗੁਰੂਘਰ ਦੇ ਕੀਰਤਨੀਏ ਅਤੇ ਅਖੰਡਪਾਠੀ ਵਜੋਂ

ਮਾ: ਜੁਗਿੰਦਰ ਸਿੰਘ ਜੀ ਸ਼ੁੱਧ ਅਖੰਡਪਾਠੀ ਹੋਣ ਦੇ ਨਾਲ ਨਾਲ ਕੀਰਤਨ ਕਰਨ ਦੀ ਵੀ ਯੋਗਤਾ ਰੱਖਦੇ ਸਨ। ਪੱਤੀ ਸੇਖੋਂ ਦੇ ਗੁਰੂਘਰ ਵਿੱਚ ਹਰ ਸੰਗਰਾਂਦ ਨੂੰ “ਆਸਾ ਕੀ ਵਾਰ” ਦਾ ਕੀਰਤਨ ਆਪਣੇ ਲੋਕਲ ਜੱਥੇ ਸਮੇਤ ਕਰਿਆ ਕਰਦੇ ਸਨ। ਬਹੁਤ ਵਾਰੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਸਮਾਗਮਾਂ ਵਿੱਚ ਆਰੰਭਤਾ ਵੇਲੇ ਕੀਰਤਨ ਵੀ ਕਰਦੇ ਸਨ। ਇਸ ਤੋਂ ਇਲਾਵਾ ਖੁਸ਼ੀ ਗ਼ਮੀ ਦੇ ਭੋਗ ਸਮੇਂ, ਕੁੜਮਾਈ ਤੇ ਅਨੰਦ ਕਾਰਜਾਂ ਸਮੇਂ ਵੀ ਆਪ ਕੀਰਤਨ ਦੀ ਸੇਵਾ ਕਰਿਆ ਕਰਦੇ ਸਨ। ਗੁਰੂਘਰ ਵਿੱਚ ਬੱਚਿਆਂ ਨੂੰ ਕੀਰਤਨ ਵੀ ਸਿਖਾਉਂਦੇ ਸਨ। ਗੁਰੂ ਮਿਸ਼ਨ ਅਨੁਸਾਰ, ਸਰਬ ਮਾਰਗਾਂ ਵਿੱਚੋਂ ਗ੍ਰਿਹਸਤ ਮਾਰਗ ਦੀ ਉੱਚਿਤਾ ਦਰਸਾਉਂਦਾ ਅਤੇ ਅਨੰਦ ਮਰਿਯਾਦਾ ਅਨੁਸਾਰ ਚਾਰੇ ਲਾਵਾਂ ਦਾ ਅੰਤਰੀਵ ਭਾਵ ਦਰਸਾਉਂਦਾ ਆਪ ਦਾ ਲਿਿਖਆ ਲੇਖ “ਅਨੰਦ ਸੰਸਕਾਰ” ਬਹੁਤ ਹੀ ਜਾਣਕਾਰੀ ਭਰਪੂਰ ਹੈ। ਅਨੰਦਾਂ ਸਮੇਂ ਮਾਤਾ ਪਿਤਾ ਵੱਲੋਂ ਬੱਚੇ ਬੱਚੀ ਲਈ ਪੜ੍ਹੀਆਂ ਜਾਣ ਵਾਲੀਆਂ ਕਵਿਤਾਵਾਂ ਅਤੀ ਸਿੱਖਿਆ ਭਰਪੂਰ ਅਤੇ ਰਸਦਾਇਕ ਹਨ।

ਮਾਸਟਰ ਜੀ ਵੱਲੋਂ ਤਿਆਰ ਕੀਤੀਆਂ ਛੋਟੇ ਆਕਾਰ ਵਾਲੀਆਂ ਚਾਰ ਹੱਥ ਲਿਖਤ ਪੋਥੀਆਂ ਉਪਲੱਭਧ ਹਨ, ਜਿਨ੍ਹਾਂ ਵਿੱਚ ੫੦੦ ਤੋਂ ਵਧੀਕ ਸ਼ਬਦ ਕ੍ਰਮਵਾਰ ਦਰਜ਼ ਹਨ। ਬਹੁਤ ਥਾਵੀਂ ਸ਼ਬਦਾਂ ਨਾਲ ਰਾਗ ਅਤੇ ਰਾਗ ਦੀਆਂ ਸੁਰਾਂ

ਵੀ ਦਰਜ਼ ਕੀਤੀਆਂ ਹੋਈਆਂ ਹਨ ਤਾਂ ਕਿ ਕੀਰਤਨ ਕਰਨ ਸਮੇਂ ਸਹਾਇਤਾ ਮਿਲ ਸਕੇ। ਇਹ ਪੋਥੀਆਂ ੧੯੪੦ ਦੇ ਆਸ ਪਾਸ ਤਿਆਰ ਕੀਤੀਆਂ ਜਾਪਦੀਆਂ ਹਨ। ਇਨ੍ਹਾਂ ਪੋਥੀਆਂ ਦੀ ਵਿਲੱਖਣਤਾ ਇਹ ਹੈ ਕਿ “ਅੰਮ੍ਰਿਤ ਕੀਰਤਨ” ਵਾਂਗ ਬਾਕਾਇਦਾ ਤਤਕਰਾ ਲਿਖ ਕੇ ਸ਼ਬਦ ਦਰਜ਼ ਕੀਤੇ ਹੋਏ ਹਨ। ਯਾਦ ਰਹੇ, ਪਹਿਲੀ ਵਾਰ “ਅੰਮ੍ਰਿਤ ਕੀਰਤਨ” ੧੯੫੧ ਦੇ ਕਰੀਬ ਤਿਆਰ ਹੋਇਆ ਸੀ। ਇਨ੍ਹਾਂ ਪੋਥੀਆਂ ਵਿੱਚ ਜਿਹੜੇ ਰਾਗਾਂ ਦੇ ਨਾਮ ਮਿਲਦੇ ਹਨ, ਉਹ ਇੰਜ ਹਨ – ਰਾਗ ਜ਼ਿਲ੍ਹਾ, ਭੈਰਵੀ, ਆਸਾ, ਆਸਾ ਚੈਂਚਲ, ਬਿਹਾਗ, ਪਹਾੜੀ, ਸਿੰਧੜਾ, ਜੋਗ, ਬਸੰਤ, ਮਾਰੂ, ਤਾਰਮੂਲ ਪੀਲੋਂ, ਤਿਲੰਗ, ਕਾਨੜਾ, ਪ੍ਰਮੇਸ਼ਰੀ ਕਾਨੜਾ ਆਦਿ। ਇੰਜ ਲੱਗਦਾ ਹੈ ਆਪ ਇਨ੍ਹਾਂ ਰਾਗਾਂ ਦੇ ਜਾਣਕਾਰ ਸਨ।

ਕੁਝ ਨਿੱਜੀ ਵਿਸ਼ੇਸ਼ਤਾਈਆਂ

ਮਾ: ਜੁਗਿੰਦਰ ਸਿੰਘ ਜੀ ਦੀ ਸ਼ਖ਼ਸੀਅਤ ਦੇ ਸਮਾਜਿਕ ਅਤੇ ਧਾਰਮਿਕ ਪੱਖ ਵਿਚਾਰਨ ਉਪਰੰਤ, ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਕੁਝ ਅਹਿਮ ਪੱਖ ਵੀ ਵਿਚਾਰਨੇ ਬਣਦੇ ਹਨ ਤਾਂ ਕਿ ਸਾਨੂੰ ਵੀ ਕੁਝ ਸੇਧ ਮਿਲ ਸਕੇ ਅਤੇ ਇਹ ਅੰਦਾਜ਼ਾ ਵੀ ਲਗ ਸਕੇ ਕਿ ਆਪਣੇ ਆਪ ਵਿੱਚ ਉਹ ਹਰ ਪਰਿਵਾਰਿਕ ਪਹਿਲੂ ਤੋਂ ਸੁਚੇਤ ਰਹਿੰਦਿਆਂ ਸਫ਼ਲ ਜੀਵਨ ਬਤੀਤ ਕਰਦੇ ਸਨ।

ਦਸਵੰਧ

ਗੁਰੂ ਦੇ ਹੁਕਮ ਅਨੁਸਾਰ ਆਪਣੀ ਪੂਰੀ ਜ਼ਿੰਦਗੀ ਗੁਰੂ ਨਮਿਤ ਦਸਵੰਧ ਕੱਢਦੇ ਰਹੇ ਸਨ। ਹੋਰਨਾਂ ਹਿਸਾਬਾਂ ਦੀ ਤਰ੍ਹਾਂ ਦਸਵੰਧ ਦਾ ਵੀ ਪੂਰਾ ਹਿਸਾਬ ਲਿਖਿਆ ਜਾਂਦਾ ਸੀ। ਪਰਿਵਾਰ ਪਾਸ ਇੱਕ ਨੋਟਬੁੱਕ ਮੌਜੂਦ ਹੈ ਜਿਸ ਵਿੱਚ ਮਾਰਚ ੧੯੩੬ ਤੋਂ ਜੁਲਾਈ ੧੯੫੫ ਤੱਕ ਦਸਵੰਧ ਦਾ ਮੁਕੰਮਲ ਵੇਰਵਾ ਲਿਖਿਆ ਮਿਲਦਾ ਹੈ। ਆਪਣੀ ਤਨਖਾਹ, ਖੇਤੀਬਾੜੀ ਦੀ ਆਮਦਨ ਅਤੇ ਬੈਂਕ ਵੱਲੋਂ ਮਿਲੇ ਵਿਆਜ਼ ਵਿੱਚੋਂ ਬਾਕਾਇਦਾ ਦਸਵੰਧ ਦਿੱਤਾ ਜਾਂਦਾ ਸੀ।

ਪਰਿਵਾਰਿਕ ਸਾਲਾਨਾ ਬਜਟ ਤਿਆਰ ਕਰਨਾ

ਆਪ ਦੇ ਨਿੱਜੀ ਦਸਤਾਵੇਜ਼ਾਂ ਤੋਂ ਪਤਾ ਚਲਦਾ ਹੈ ਕਿ ਆਪ ਆਪਣੇ ਹੋਰ ਰੁਝੇਵਿਆਂ ਦੇ ਬਾਵਜੂਦ ਵੀ ਮਹੀਨਾਵਾਰ ਆਮਦਨ-ਖ਼ਰਚ ਦਾ ਪੂਰਾ ਹਿਸਾਬ ਲਿਖਦੇ ਸਨ। ਇਸ ਦੇ ਨਾਲ ਨਾਲ ਹਰ ਆਉਣ ਵਾਲੇ ਸਾਲ ਦਾ ਅਗਾਊਂ ਬਜਟ ਵੀ ਤਿਆਰ ਕਰਿਆ ਕਰਦੇ ਸਨ। ਜਿੱਥੇ ਆਪਣਾ ਹਿਸਾਬ ਸੁਚੱਜੇ ਢੰਗ ਨਾਲ ਲਿਖਦੇ, ਉਥੇ ਆਪਣੇ ਕਈ ਰਿਸ਼ਤੇਦਾਰਾਂ ਅਤੇ ਕਈ ਸਹਿਯੋਗੀ ਦੋਸਤ ਮਿੱਤਰ ਤੇ ਅਧਿਆਪਕਾਂ ਦੇ ਤਨਖਾਹਾਂ ਦੇ ਪੈਸੇ ਆਪ ਦੇ ਸਪੁਰਦ ਹੀ ਰਹਿੰਦੇ ਸਨ। ਲੋੜ ਅਨੁਸਾਰ ਆਪ ਪਾਸੋਂ ਪੈਸੇ ਲੈਂਦੇ ਅਤੇ ਬਾਕੀ ਮਾਸਟਰ ਜੀ ਪਾਸ ਜਮ੍ਹਾਂ ਪਏ ਰਹਿੰਦੇ। ਆਪ ਨੇ ਘਰ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਸੰਦੂਕੜੀ ਰੱਖੀ ਹੋਈ ਸੀ ਜਿਸ ਵਿੱਚ ੧੫-੨੦ ਵੱਖ ਵੱਖ ਹਿੱਸੇ ਸਨ।

ਜਨਮ-ਮਰਨ ਤਾਰੀਖਾਂ ਦਾ ਵੇਰਵਾ ਰੱਖਣਾ

ਪੁਰਾਣੇ ਸਮਿਆਂ ਵਿੱਚ ਅਨਪੜ੍ਹਤਾ ਕਾਰਨ ਅੱਜ ਦੀ ਤਰ੍ਹਾਂ ਜਨਮ-ਮਰਨ ਦੀਆਂ ਤਰੀਕਾਂ ਦਾ ਵੇਰਵਾ ਸਰਕਾਰੀ ਤੌਰ ’ਤੇ ਵਧੀਆ ਤਰੀਕੇ ਨਹੀਂ ਰੱਖਿਆ ਜਾਂਦਾ ਸੀ। ਪਿੰਡ ਦਾ ਚੌਂਕੀਦਾਰ ਦੂਜੇ-ਤੀਜੇ ਮਹੀਨੇ ਜ਼ਿਲ੍ਹੇ ਦੇ ਹੈੱਡ ਆਫ਼ਿਸ ਜਾ ਕੇ ਇੱਕੋ ਵਾਰ ਐਂਟਰੀਆਂ ਕਰਵਾਉਂਦਾ ਜੋ ਕਿ ਅਕਸਰ ਗਲਤ ਹੀ ਹੁੰਦੀਆਂ ਸਨ। ਮਾਸਟਰ ਜੀ ਆਪਣੇ ਸ਼ੌਕ ਵਜੋਂ ਆਪਣੇ ਬੱਚਿਆਂ ਦੀਆਂ, ਰਿਸ਼ਤੇਦਾਰਾਂ ਦੀਆਂ ਅਤੇ ਪੱਤੀ ਸੇਖੋਂ ਦੇ ਕਈ ਪਰਿਵਾਰਾਂ ਵਿੱਚ ਨਵ ਜਨਮੇ ਬੱਚਿਆਂ ਦੀਆਂ ਤਾਰੀਕਾਂ ਲਿਖ ਲਿਆ ਕਰਦੇ ਸਨ।

ਮਾਸਟਰ ਜੀ ਦੀ ਵੱਡੀ ਸਪੁੱਤਰੀ ਬੀਬੀ ਰਮਿੰਦਰ ਕੌਰ ਅਤੇ ਵੱਡੇ ਸਪੁੱਤਰ ਮਾਸਟਰ ਨਰਿੰਦਰ ਸਿੰਘ ਦੀਆਂ ਜਨਮ ਮਿਤੀਆਂ ਦਰਜ ਕੀਤੀਆਂ ਮਿਲਦੀਆਂ ਹਨ।

ਰੈਣ ਸਬਾਈ ਕੀਰਤਨ

੧੯੫੬-੫੭ ਦੇ ਕਰੀਬ ਦੁਆਬੇ ਦੀਆਂ ਸੰਗਤਾਂ ਵਿੱਚ ਰੈਣ ਸਬਾਈ ਕੀਰਤਨਾਂ ਦਾ ਰੁਝਾਨ ਸ਼ੁਰੂ ਹੋ ਚੁੱਕਿਆ ਸੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਤੇ ਕੁਝ ਹੋਰ ਸਿੰਘਾਂ ਨਾਲ ਰਾਇ ਉਪਰੰਤ, ਮਾ: ਜੁਗਿੰਦਰ ਸਿੰਘ ਜੀ ਨੇ ਇੱਕ ਤਜਵੀਜ਼ ਬਣਾਈ ਜਿਸ ਅਨੁਸਾਰ ਲੁਧਿਆਣੇ ਜ਼ਿਲ੍ਹੇ ਅਤੇ ਆਸ ਪਾਸ ਦੀਆਂ ਸੰਗਤਾਂ ਵਿੱਚ ਵੀ ਰੈਣ ਸਬਾਈ ਕੀਰਤਨਾਂ ਦੀ ਆਰੰਭਤਾ ਹੋ ਗਈ। ਸੰਗਤਾਂ ਦੀ ਪੱਕੇ ਤੌਰ ’ਤੇ ਬਚਨ-ਬੱਧਤਾ ਲਈ ਮਾਸਟਰ ਜੀ ਨੇ ਇੱਕ ‘ਪ੍ਰਣ ਪੱਤਰ’ ਤਿਆਰ ਕੀਤਾ, ਜਿਸ ਦੀ ਕਾਪੀ ਅੱਗੇ ਦਰਜ਼ ਹੈ। ਮਾਸਟਰ ਜੀ ਆਪ ਮਹੀਨਾਵਾਰੀ ਪ੍ਰੋਗਰਾਮਾਂ ਦੀ ਬੁਕਿੰਗ ਕਰਦੇ ਅਤੇ ਸੰਗਤਾਂ ਨੂੰ ਉਤਸ਼ਾਹਿਤ ਵੀ ਕਰਦੇ। ਇਹ ਸੇਵਾ ਆਪ ੧੯੬੪ ਤੱਕ ਨਿਭਾਉਂਦੇ ਰਹੇ ਅਤੇ ਉਨ੍ਹਾਂ ਤੋਂ ਬਾਅਦ ਇਹ ਸੇਵਾ ਮਾ: ਉਜਾਗਰ ਸਿੰਘ ਫ਼ਰਵਾਲੀ ਵਾਲਿਆ ਨੇ ਬਹੁਤ ਲੰਮਾ ਸਮਾਂ ਨਿਭਾਈ ਸੀ।

ਮਾਰਚ ੧੯੬੪ ਦਾ ਇਹ ਸਮਾਗਮ ਨਗਰ ਬੜੂੰਦੀ ਵਿਖੇ ਰੱਖਿਆ ਗਿਆ, ਜਿਸ ਦੀ ਯਾਦ ਅੱਜ ਵੀ ਹਿਰਦੇ ਦੀ ਪੱਟੀ ਉੱਪਰ ਤਾਜ਼ਾ ਪਈ ਹੋਈ ਹੈ। ਨਗਰ ਨਿਵਾਸੀਆਂ ਲਈ ਆਪਣੀ ਕਿਸਮ ਦਾ ਇਹ ਪਹਿਲਾ ਸਮਾਗਮ ਸੀ, ਇਸ ਵਾਸਤੇ ਉਨ੍ਹਾਂ ਬੜੇ ਉਤਸ਼ਾਹ ਨਾਲ ਪ੍ਰਬੰਧ ਕੀਤੇ ਅਤੇ ਆਈਆਂ ਸੰਗਤਾਂ ਦੀ ਸੇਵਾ ਕੀਤੀ ਅਤੇ ਪੂਰੀ ਰਾਤ ਕੀਰਤਨ ਦੇ ਲਾਹੇ ਲਏ।

ਅਖੰਡ ਕੀਰਤਨੀ ਜੱਥੇ ਦੀ ਬਹੁਤੀ ਸੰਗਤ ਨੇ ਲੁਧਿਆਣੇ ਤੋਂ ਹੀ ਆਉਣਾ ਸੀ, ਜਿੰਨ੍ਹਾਂ ਵਾਸਤੇ ਮਾਸਟਰ ਜੀ ਨੇ ਇੱਕ ਵੱਡੀ ਬੱਸ ਦਾ ਪ੍ਰਬੰਧ ਕੀਤਾ ਹੋਇਆ ਸੀ। ਆਉਣ ਵਾਲਿਆਂ ਵਿੱਚ ਭਾਈ ਜੀਵਨ ਸਿੰਘ ਜੀ, ਭਾਈ ਬਲਬੀਰ ਸਿੰਘ ਜੀ, ਬੀਬੀ ਦਲੇਰ ਕੌਰ, ਬੀਬੀ ਸੁਖਦੇਵ ਕੌਰ, ਬੀਬੀ ਮਹਿੰਦਰ ਕੌਰ, ਡਾ. ਹਰਦਿਆਲ ਸਿੰਘ ਜੀ, ਡਾ. ਦਰਸ਼ਨ ਸਿੰਘ ਜੀ ਅਤੇ ਹੋਰ ਅਨੇਕਾਂ ਸਿੰਘ ਸ਼ਾਮਲ ਸਨ।

ਨਗਰ ਬੜੂੰਦੀ ਵਿਖੇ, ਬਾਅਦ ਦੁਪਹਿਰ, ਮਾ: ਜੁਗਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਪੱਤੀ ਸੇਖੋਂ ਦੇ ਗੁਰੂਘਰ ਵਿਖੇ ਤਿਆਰੀਆਂ ਹੋ ਰਹੀਆਂ ਸਨ ਤੇ ਨਗਰ ਦੀ ਸੰਗਤ ਇਕੱਠੀ ਹੁੰਦੀ ਗਈ। ਸ਼ਾਂਮੀਂ ਜਦੋਂ ਲੁਧਿਆਣੇ ਵਾਲੀ ਸੰਗਤ ਦੇ ਆਉਣ ਦਾ ਸਮਾਂ ਹੋਇਆ ਤਾਂ ਮਾਸਟਰ ਜੀ ਆਪਣੇ ਜੱਥੇ ਸਮੇਤ ਸਾਜ ਲੈ ਕੇ ਕੀਰਤਨ ਕਰਦੇ ਹੋਏ ਆਉਣ ਵਾਲੀਆਂ ਸੰਗਤਾਂ ਦੇ ਸਵਾਗਤ ਲਈ ਬੱਸ ਸਟੈਂਡ ਵੱਲ ਚਾਲੇ ਪਾ ਦਿੱਤੇ। ਉਧਰ ਭਾਈ ਜੀਵਨ ਸਿੰਘ ਜੀ ਬੱਸ ਵਿੱਚ ਡਰਾਈਵਰ ਵਾਲੀ ਸੀਟ ਦੇ ਬਰਾਬਰ ਬੈਠੇ ਕੀਰਤਨ ਕਰਦੇ ਆ ਰਹੇ ਸਨ। ਜਦੋਂ ਉਨ੍ਹਾਂ ਮਾਸਟਰ ਜੀ ਨੂੰ ਸੰਗਤਾਂ ਸਮੇਤ ਕੀਰਤਨ ਕਰਦੇ ਵੇਖਿਆ ਤਾਂ ਝੱਟ ਆਪਣਾ ਵਾਜਾ ਗਲ਼ ਵਿੱਚ ਪਾਏ ਹਜੂਰੀਏ ਦੇ ਦੋਵਾਂ ਲੜਾਂ ਨਾਲ ਬੰਨ੍ਹ ਕੇ ਗਲ਼ੇ ਲਟਕਾ ਲਿਆ ਤਾਂ ਕਿ ਸੰਗਤਾਂ ਕੀਰਤਨ ਕਰਦੀਆਂ ਹੀ ਬੱਸ ਵਿੱਚੋਂ ਉਤਰਨ।

ਗੁਰਮਤਿ ਪ੍ਰੇਮੀਆਂ ਨੂੰ ਸੂਹੀ ਰਾਗ ਦਾ “ਗੁਣਵੰਤੀ” ਸਿਰਲੇਖ ਵਾਲਾ ਸ਼ਬਦ ਜ਼ਰੂਰ ਯਾਦ ਹੋਵੇਗਾ: “ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ॥” ਇਨ੍ਹਾਂ ਤੁਕਾਂ ਨਾਲ ਮਾਸਟਰ ਜੀ ਨੇ ਕੀਰਤਨ ਅਰੰਭ ਕਰ ਦਿੱਤਾ। ਜਦੋਂ ਭਾਈ ਜੀਵਨ ਸਿੰਘ ਜੀ ਨੇ ਇਹ ਤੁਕਾਂ ਸੁਣੀਆਂ ਤਾਂ ਝੱਟ ਉਨ੍ਹਾਂ ਆਪਣੇ ਵੱਲੋਂ ਪੜ੍ਹੇ ਜਾਣ ਵਾਲੇ ਸ਼ਬਦ ਨੂੰ ਛੱਡ ਕੇ “ਗੁਣਵੰਤੀ” ਵਾਲੇ ਸ਼ਬਦ ਦੀਆਂ ਅਗਲੀਆਂ ਤੁਕਾਂ “ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ॥” ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ।

ਦੋਵੇਂ ਗੁਰੂ ਦੇ ਲਾਲ ਆਹਮੋ ਸਾਹਮਣੇ ਹੋ ਕੇ ਖੜੋ ਗਏ, ਬੜੂੰਦੀ ਦੀ ਸੰਗਤ ਮਾਸਟਰ ਜੀ ਪਿੱਛੇ ਤੇ ਲੁਧਿਆਣੇ ਵਾਲੀ ਸੰਗਤ ਭਾਈ ਜੀਵਨ ਸਿੰਘ ਜੀ ਪਿੱਛੇ ਖੜੋ ਕੇ ਕੀਰਤਨ ਕਰਦੇ ਹੋਏ ਆਪੋ ਆਪਣੀਆਂ ਪੰਗਤੀਆਂ ਗਾਈ ਜਾਣ ਤੇ ਨੇਤਰਾਂ ਵਿੱਚੋਂ “ਮੈ ਨੀਰੁ ਵਹੇ ਵਹਿ ਚਲੈ ਜੀਉ” ਵਾਲੀ ਸਥਿਤੀ ਬਣ ਗਈ ਹੋਈ ਸੀ। ਇਕਦਮ ਹੀ ਆਲੇ ਦੁਆਲੇ ਦੇ ਘਰਾਂ ਵਿੱਚੋਂ ਲੋਕੀਂ ਕੋਠਿਆਂ ਉੱਪਰ ਚੜ੍ਹ ਚੜ੍ਹ ਵੇਖਣ ਲੱਗ ਪਏ। ਕਾਫ਼ੀ ਦੇਰ ਉਥੇ ਕੀਰਤਨ ਕਰਨ ਉਪਰੰਤ ਦੋਵੇਂ ਸੰਗਤਾਂ ਇਕੱਠੀਆਂ ਹੋ ਕੇ ਕੀਰਤਨ ਕਰਦੀਆਂ ਹੋਈਆਂ ਗੁਰੂਘਰ ਵੱਲ ਚਲ ਪਈਆਂ। ਅਜਿਹਾ ਅਦਭੁਤ ਦ੍ਰਿਸ਼ ਨਗਰ ਨਿਵਾਸੀਆਂ ਨੇ ਸ਼ਾਇਦ ਪਹਿਲੀ ਤੇ ਆਖ਼ਰੀ ਵਾਰ ਹੀ ਦੇਖਿਆ ਸੀ। ਪੂਰੀ ਰਾਤ ਗੁਰੂਘਰ ਵਿਖੇ ਕੀਰਤਨ ਦੀ ਛਹਿਬਰ ਲੱਗੀ ਤੇ ਨਗਰ ਨਿਵਾਸੀਆਂ ਨੇ ਰੱਜ ਰੱਜ ਸੰਗਤਾਂ ਦੀ ਸੇਵਾ ਕੀਤੀ।

ਯਾਦ ਰਹੇ, ਜਦੋਂ ਰੈਣ ਸਬਾਈ ਕੀਰਤਨਾਂ ਦੀ ਆਰੰਭਤਾ ਹੋਈ ਸੀ ਤਾਂ ਪਹਿਲੀ ਵਾਰ ੧੬.੫.੧੯੫੭ ਨੂੰ ਈਸਟ ਅਫ਼ਰੀਕਾ ਵਿੱਚ ਵੀ ਗਿ: ਅਮੋਲਕ ਸਿੰਘ ਜੀ ਨੇ ਅਜਿਹੇ ਸਮਾਗਮ ਕਰਵਾਏ ਸਨ ਜਿੱਥੇ ਸੰਗਤਾਂ ਹੁਮ ਹੁਮਾ ਕੇ ਆਈਆਂ ਸਨ। ਇਹ ਜਾਣਕਾਰੀ ਗਿਆਨੀ ਜੀ ਨੇ ਚਿੱਠੀ ਰਾਹੀਂ ਮਾਸਟਰ ਜੀ ਨੂੰ ਭੇਜੀ ਗਈ ਸੀ। ਦੂਜੀ ਰੈਣ ਸਬਾਈ ਵੀ ੧੬.੬.੧੯੫੭ ਨੂੰ ਹੋਈ ਸੀ।

ਹੱਥ ਲਿਖਤ ਪ੍ਰਣ-ਪੱਤਰ

ਪ੍ਰਣ-ਪੱਤਰ ਦੀ ਕਾਪੀ

ਗਿ: ਅਮੋਲਕ ਸਿੰਘ ਜੀ ਦੀ ਚਿੱਠੀ

ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਲ ਮਿਲਾਪ

ਭਾਈ ਸਾਹਿਬ ਜੀ ੧੯੩੦ ਵਿੱਚ ਬ੍ਰਿਿਟਸ਼ ਸਰਕਾਰ ਦੀਆਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਕੇ ਰਿਹਾਅ ਹੋ ਚੁੱਕੇ ਸਨ। ਆਪ ਵਾਪਸ ਆਪਣੇ ਨਗਰ ਨਾਰੰਗਵਾਲ ਵਿਖੇ ਆ ਗਏ ਸਨ ਅਤੇ ਇੱਥੇ ਨਵੇਂ ਅਤੇ ਪੁਰਾਣੇ ਸੰਗੀ ਸਾਥੀਆਂ ਦੀ ਆਵਾਜਾਈ ਸ਼ੁਰੂ ਹੋ ਚੁੱਕੀ ਸੀ। ਛੇਤੀ ਹੀ ਕੀਰਤਨ ਅਖਾੜਿਆਂ ਦੇ ਪ੍ਰੋਗਰਾਮ ਉਲੀਕੇ ਜਾਣ ਲੱਗ ਪਏ ਸਨ। ਗੁਰੂ ਹਰਿਗੋਬਿੰਦ ਖ਼ਾਲਸਾ ਹਾਈ ਸਕੂਲ ਦੇ ਹੈੱਡਮਾਸਟਰ ਸ: ਇਕਬਾਲ ਸਿੰਘ ਬੋਪਾਰਾਏ ਭਾਈ ਸਾਹਿਬ ਜੀ ਦੇ ਪੁਰਾਣੇ ਨਜ਼ਦੀਕੀਆਂ ਵਿੱਚੋਂ ਇੱਕ ਸਨ।

ਗੁਰੂਸਰ ਸਧਾਰ ਦਾ ਜ਼ਿਆਦਾਤਰ ਸਟਾਫ਼ ਆਪ ਸ਼ੁੱਧ ਅਖੰਡਪਾਠੀ ਅਤੇ ਚੰਗੇ ਕੀਰਤਨੀਆਂ ਦਾ ਹੁੰਦਾ ਸੀ, ਜਿੰਨ੍ਹਾਂ ਵਿੱਚੋਂ ਮਾ: ਜੁਗਿੰਦਰ ਸਿੰਘ ਜੀ ਵੀ ਇੱਕ ਸਨ। ਪ੍ਰਿੰ: ਇਕਬਾਲ ਸਿੰਘ ਜੀ ਦੀ ਪ੍ਰੇਰਨਾ ਸਦਕਾ, ਇਹ ਪੂਰਾ ਗਰੁੱਪ ਭਾਈ ਸਾਹਿਬ ਜੀ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲੱਗ ਪਿਆ। ਮਾ: ਜੁਗਿੰਦਰ ਸਿੰਘ ਜੀ ਦੇ ਗੁਣਾਂ ਸਦਕਾ ਭਾਈ ਸਾਹਿਬ ਜੀ ਨੇ ਆਪ ਨੂੰ ਬਹੁਤ ਸਤਿਕਾਰ ਦਿੱਤਾ। ਆਪ ਉੱਚੀ ਸੁਰ ਵਿੱਚ ਐਸਾ ਵੈਰਾਗਮਈ ਪਾਠ ਕਰਦੇ ਜੋ ਸਰੋਤਿਆਂ ਦੇ ਹਿਰਦਿਆਂ ਨੂੰ ਵਿੰਨ੍ਹ ਜਾਂਦਾ ਸੀ। ਮਾਸਟਰ ਜੀ ਦਾ ਰਿਸ਼ਤਾ ਵੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਹੀ ਕਰਵਾਇਆ ਸੀ। ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਭਾਈ ਸਾਹਿਬ ਜੀ ਦੀ ਪੁਸਤਕ “ਰੰਗਲੇ ਸੱਜਣ” ਵਿੱਚ ਦਰਜ਼ ਹੈ। ਮਾਸਟਰ ਜੀ ਦੀ ਧਰਮ ਪਤਨੀ ਭਾਈ ਸਾਹਿਬ ਜੀ ਨੂੰ ਤਾਇਆ ਜੀ ਮੰਨਦੇ ਸਨ। ਇਸੇ ਤਰ੍ਹਾਂ ਭਾਈ ਸਾਹਿਬ ਜੀ ਦੇ ਸਪੁੱਤਰ ਸ: ਬਲਬੀਰ ਸਿੰਘ ਜੀ ਨੂੰ ਆਪਣਾ ਵੱਡਾ ਭਰਾ ਅਤੇ ਭਾਈ ਸਾਹਿਬ ਜੀ ਦੀ ਬੇਟੀ ਬੀਬੀ ਦਲੇਰ ਕੌਰ ਜੀ ਨੂੰ ਆਪਣੀ ਵੱਡੀ ਭੈਣ ਵਜੋਂ ਹੀ ਜਾਣਦੇ ਸਨ। ਦੋਹਾਂ ਪਰਿਵਾਰਾਂ ਦੀਆਂ ਆਪਸੀ ਸਾਂਝਾਂ ਅੱਜ ਵੀ ਉਸੇ ਤਰ੍ਹਾਂ ਕਾਇਮ ਹਨ। ਮਾ: ਜੁਗਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਪਿੱਛੋਂ ਸ: ਬਲਬੀਰ ਸਿੰਘ ਜੀ ਮਾਸਟਰ ਜੀ ਦੇ ਪਰਿਵਾਰ ਦੇ ਮੁੱਖੀ ਵਜੋਂ ਹੀ ਵਿਚਰਦੇ ਰਹੇ ਸਨ।

Principal Iqbal Singh Boparai
(centre)

ਮਾਸਟਰ ਜਗਿੰਦਰ ਸਿੰਘ ਜੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਜੀ ਨੂੰ ਲਿਖੀਆਂ ਚਿੱਠੀਆਂ:

ਨਕਲ
ਪਹਿਲੀ ਪਤ੍ਰਿਕ

ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ॥

ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ॥

ਨੰ: ਸਪੈਸ਼ਲ
ਮਿਤੀ ੨੩.੧੦.੩੮
੬ ਅੰ..

ਪਵਿਤ੍ਰ ਸੇਵਾ ਵਿਖੇ,

ਸਕੱਤਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ।

ਪਰਮ ਕ੍ਰਿਪਾਲੂ ਜੀ,

ਦਾਸ ਦਾ ਐਸ ਵੇਲੇ ਤੀਕ ਸਿਵਾਏ ਧਰਮ ਤੋਂ ਨਾ ਕੋਈ ਧੜਾ ਹੈ ਨਾ ਪਾਰਟੀ। ਦਾਸ ਨੇ ਲਗਭਗ ਸਾਢੇ ਅੱਠ ਮਹੀਨੇ ਜਮਾਂਦਾਰ ਆਤਮਾ ਸਿੰਘ ਜੀ ਦੀ ਪ੍ਰਧਾਨਗੀ ਅਤੇ ਤਕਰੀਬਨ ਇਤਨਾ ਹੀ ਸਮਾਂ ਸ੍ਰ: ਰਣਜੋਧ ਸਿੰਘ ਜੀ ਦੀ ਪ੍ਰਧਾਨਗੀ ਹੇਠ ਸਕੱਤਰੀ ਦੇ ਯਥਾ ਸ਼ਕਤ ਪਾਰਟੀ ਤੋਂ ਉੱਚਿਆਂ ਰਹਿ ਕੇ ਨੇਕਨੀਯਤੀ ਅਤੇ ਈਮਾਨਦਾਰੀ ਨਾਲ ਆਪਣੇ ਜੁੰਮੇ ਲੱਗੇ ਫ਼ਰਜ਼ਾਂ ਨੂੰ ਨਿਭਾਇਆ ਹੈ। ਭਾਵੇਂ ਇਤਨੇ ਸਮੇਂ ਅੰਦਰ ਦਾਸ ਨੂੰ ਪਾਰਟੀ ਬਾਜ਼ੀ ਦੀ ਖਲਜਗਣ ਅੰਦਰ ਧੂਹ ਕੇ ਨਾਜਾਇਜ਼ ਤੌਰ ’ਤੇ ਵਰਤਣ ਲਈ ਪੂਰੇ-ਪੂਰੇ ਯਤਨ ਹੁੰਦੇ ਰਹੇ, ਪ੍ਰੰਤੂ ਸਤਿਗੁਰੂ ਨੇ ਦਾਸ ਦੇ ਜੀਵਨ ਅੰਦਰ ਬੇਅੰਤ ਕਮਜ਼ੋਰੀਆਂ ਦੇ ਹੁੰਦਿਆਂ ਕਈ ਕੁ ਗੁਪਤ ਪ੍ਰਗਟ ਵਸੀਲਿਆਂ ਰਾਹੀਂ ਦਾਸ ਦੀ ਸਹਾਇਤਾ ਕਰਕੇ ਆਪਣੇ ਬਿਰਦ ਬਾਣੇ ਦੀ ਲਾਜ ਰੱਖੀ।

ਜੇਕਰ ਕਮੇਟੀ ਦੀ ੨੩.੧੦.੩੮ ਦੀ ਇਕੱਤ੍ਰਤਾ ਦੀ ਕਾਰਵਾਈ ਸਹੀ ਅਤੇ ਦਰੁਸਤ ਹਾਲਤ ਵਿੱਚ ਆਪ ਜੀ ਪਾਸ ਪੁੱਜ ਸਕੀ ਤਾਂ ਆਪ ਜੀ ਨੂੰ ਏਹ ਸੱਚਾਈ ਭਲੀਭਾਂਤ ਪ੍ਰਗਟ ਹੋ ਜਾਵੇਗੀ ਕਿ ਇਸ ਇਕੱਤਰਤਾ ਵਿਖੇ ਕਮੇਟੀ ਦੀ ਬਹੁ ਸੰਮਤੀ ਪ੍ਰਧਾਨ ਸਾਹਿਬ ਦੇ ਵਿਰੁੱਧ ਸੀ। ਬਜਾਏ ਇਸ ਦੇ ਕਿ ਪ੍ਰਧਾਨ ਸਾਹਿਬ ਦੀ ਪਾਰਟੀ ਇਸ ਦੇ ਪੈਦਾ ਹੋਏ ਕਾਰਨ ਨੂੰ ਲੱਭ ਕੇ ਦੂਰ ਕਰਨ ਦਾ ਯਤਨ ਕਰਦੀ ਸਗੋਂ ਉਹ ਅਤਿਅੰਤ ਹੋਛੇ ਹਥਿਆਰਾਂ ਤੇ ਉਤਰ ਪਈ ਹੈ। ਦਾਸ ਨੂੰ ਨਾਜਾਇਜ਼ ਤੌਰ ’ਤੇ ਵਰਤਣ ਤੋਂ ਆਪਣੇ ਆਪ ਨੂੰ ਅਸਮਰੱਥ ਦੇਖ ਕੇ ਦਾਸ ਉੱਤੇ ਟੁੱਟ ਪਏ ਹਨ। ਅੱਖੀਂ ਡਿੱਠੇ ਅਤੇ ਸੁਣੇ ਸੁਣਾਏ ਸਮਾਚਾਰ ਸ੍ਰ: ਕਰਤਾਰ ਸਿੰਘ ਜੀ ਅਤੇ ਸ੍ਰ: ਜੈਮਲ ਸਿੰਘ ਗੁ: ਇਨਸਪੈਕਟਰ ਪਾਸੋਂ ਸੁਣ ਹੀ ਲਏ ਹੋਣਗੇ। ਐਥੋਂ ਤੀਕ ਕਿ ਸ੍ਰ: ਕਰਤਾਰ ਸਿੰਘ ਜੀ ਅਤੇ ਕਈ ਕੁ ਹੋਰ ਸੱਜਣਾਂ ਦੇ ਸਾਹਮਣੇ ਸ੍ਰ: ਨਾਹਰ ਸਿੰਘ ਜੀ ਮੈਂਬਰ ਕਮੇਟੀ ਨੇ ਦਾਸ ਪਾਸੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਤ੍ਰਿਕਾਵਾਂ ਧਿੰਗੋਜੋਰੀ ਖੋਹ ਕੇ ਆਪਣੀ ਅਤਿਅੰਤ ਇਖਲਾਕੀ ਕਮਜ਼ੋਰੀ ਦਾ ਸਬੂਤ ਦਿੱਤਾ ਅਤੇ ਦਾਸ ਦੀ ਨਾਜਾਇਜ਼ ਤੌਰ ’ਤੇ ਹਤਕ ਕਰਕੇ ਗੁਰਦੁਆਰਾ ਪ੍ਰਬੰਧ ਤੇ ਸਿੱਧੇ ਤੌਰ ’ਤੇ ਹਮਲਾ ਕਰਕੇ ਭਾਈ ਅਵੱਗਿਆ ਕੀਤੀ ਤੇ ਬੁਰਛਾ ਗਰਦੀ ਦੀ ਜੀਉਂਦੀ ਜਾਗਦੀ ਮਿਸਾਲ ਅੱਖਾਂ ਅੱਗੇ ਲਿਆ ਦਿੱਤੀ। ਉਸੇ ਵੇਲੇ ਪ੍ਰਧਾਨ ਸਾਹਿਬ ਜੀ ਦੇ ਨੋਟਿਸ ਵਿਖੇ ਇਹ ਮੁਆਮਲਾ ਲਿਆਂਦਾ ਗਿਆ। ਬਜਾਏ ਇਸ ਦੇ ਕਿ ਪ੍ਰਧਾਨ ਸਾਹਿਬ ਇਸ ਮੁਆਮਲੇ ਦੀ ਪੜਤਾਲ ਕਰਦੇ ਸਗੋਂ ਦਾਸ ਪਾਸੋਂ ਦਫ਼ਤਰ ਦੇ ਅਤਿਅੰਤ ਜ਼ਰੂਰੀ ਰਜਿਸਟਰ ਅਤੇ ਹੋਰ ਰੀਕਾਰਡ (ਖ਼ਾਸ ਕਰ ਮੀਟਿੰਗ ਦੀ ਕਾਰਵਾਈ ਦੇ ਸਬੰਧ ਦਾ) ਆਪਣੇ ਵੱਸ ਕਰਨ ਤੇ ਤੁਲ ਪਏ। ਆਖਰ ਸ਼ਾਮ ਨੂੰ ਮੈਂਬਰ ਸਾਹਿਬਾਨ ਅਤੇ ਗੁ: ਇੰਸਪੈਕਟਰ ਦਾਸ ਨੂੰ ਇਨ੍ਹਾਂ ਦੀ ੰੲਰਚੇ ਤੇ ਛੱਡ ਕੇ ਆਪੋ ਆਪਣੇ ਠਿਕਾਣਿਆਂ ’ਤੇ ਚੱਲਦੇ ਬਣੇ। ਪ੍ਰਧਾਨ ਸਾਹਿਬ ਅਤੇ ਸ੍ਰ: ਨਾਹਰ ਸਿੰਘ ਜੀ ਨੇ ਦਾਸ ਦੀ ਡੈਸਕ ਅਤੇ ਅਲਮਾਰੀ ਤੇ ਆਪਣਾ ਸਖ਼ਤ ਪਹਿਰਾ ਲਾ ਦਿੱਤਾ। ਸ: ਨਾਹਰ ਸਿੰਘ ਜੀ ਤਾਂ ਦਾਸ ਦੀ ਡੈਸਕ ਦੇ ਪਾਸ ਹੀ ਲੇਟ ਗਏ। ਰਾਤ ਦੇ ਅੱਠ ਵਜੇ ਤੀਕ ਇਸੇ ਤਰ੍ਹਾਂ ਗੁਜਾਰੀ। ਰਾਤ ਅੱਗੇ ਆ ਜਾਣ ਦੇ ਕਾਰਨ ਅਤੇ ਆਪਣੀ ਸਰੀਰਕ ਕਮਜ਼ੋਰੀ ਨੂੰ ਸਾਹਮਣੇ ਰੱਖਦਿਆਂ ਦਾਸ ਨੂੰ ਵੀ ਖ਼ਤਰਾ ਭਾਸਿਆ ਕਿ ਦਾਸ ਪਾਸੋਂ ਆਪਣੇ ਬਾਹੂ ਬਲ ਦੇ ਜ਼ੋਰ ਨਾਲ ਕੋਈ ਨਜਾਇਜ਼ ਲਿਖਤ ਨਾ ਕਰਵਾ ਲੈਣ। ਆਖਰ ਸੱਚੇ ਪਾਤਸ਼ਾਹ ਜੀ ਨੇ ਬਾਹੁੜੀ ਕੀਤੀ ਅਤੇ ਆਪਣੀ ਜ਼ਾਹਰੀ ਕਲਾ ਵਰਤਾਈ। ਪ੍ਰਧਾਨ ਸਾਹਿਬ ਜੀ ਨੇ ਦਾਸ ਨੂੰ ਆਗਿਆ ਕੀਤੀ ਕਿ ਦਾਸ ਆਪਣੇ ਘਰ ਜਾ ਕੇ ਆਰਾਮ ਕਰੇ। ਰਾਤ ਦੀ ਡਿਊਟੀ ਭਾਈ ਪ੍ਰੀਤਮ ਸਿੰਘ (ਰੀਕਾਰਡ ਕੀਪਰ) ਆਪੇ ਨਿਭਾਅ ਲਵੇਗਾ। ਦਾਸ ਪ੍ਰਧਾਨ ਸਾਹਿਬ ਜੀ ਦੇ ਹੁਕਮ ਅਨੁਸਾਰ ਆਪਣੇ ਘਰ ਆ ਗਿਆ। ਪਿੱਛੇ ਦਫ਼ਤਰ ਵਿਖੇ ਜੋ ਕੁਝ ਵਰਤੀ ਗੁਰੂ ਹੀ ਜਾਣੇ। ਦਾਸ ਦੀ ਡੈਸਕ ਅਤੇ ਅਲਮਾਰੀ ਦੀ ਚਾਬੀ ਐਸ ਵੇਲੇ ਤੀਕ ਦਾਸ ਦੇ ਪਾਸ ਹੈ।

ਦਾਸ ਐਸ ਵੇਲੇ ਆਪਣੇ ਘਰ ’ਤੇ ਹੈ। ਦਾਸ ਨੂੰ ਲੱਕ ਵਿੱਚ ਦਰਦ ਦੀ ਸਖ਼ਤ ਸ਼ਿਕਾਇਤ ਹੈ ਐਸੀ ਹਾਲਤ ਵਿਖੇ ਦਾਸ ਆਪਣੀ ਇੱਜ਼ਤ, ਆਬਰੂ ਨੂੰ ਵੀ ਖ਼ਤਰੇ ਵਿੱਚ ਸਮਝਦਾ ਹੈ। ਇਸ ਸੂਰਤ ਵਿੱਚ ਦਫ਼ਤਰ ਜਾਣਾ ਖ਼ਤਰੇ ਤੋਂ ਖਾਲੀ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕ੍ਰਿਪਾ ਕਰਕੇ ਇਸ ਮੁਆਮਲੇ ਵਿਖੇ ਫੌਰੀ ਬਾਅਸਰ ਦਖ਼ਲ ਦੇ ਕੇ ਆਪਣੇ ਫ਼ਰਜ਼ ਨੂੰ ਪੂਰਾ ਕਰੇ। ਦਾਸ ਨੇ ਸਮੇਂ ਸਿਰ ਆਪ ਜੀ ਪਾਸ ਰਿਪੋਰਟ ਪਹੁੰਚਾ ਕੇ ਆਪਣਾ ਫ਼ਰਜ਼ ਅਦਾ ਕਰ ਦਿੱਤਾ ਹੈ। ਇਹ ਚਿੱਠੀ ਦਸਤੀ ਆਪ ਜੀ ਪਾਸ ਪਹੁੰਚਾਉਣ ਦਾ ਪ੍ਰਬੰਧ ਕਰ ਰਿਹਾ ਹਾਂ ਤਾਂ ਜੋ ਕੋਈ ਮੁਨਾਸਬ ਸਟੈਪ ਝਬਕੇ ਲਿਆ ਜਾ ਸਕੇ। ਪਹੁੰਚ ਦੀ ਰਸੀਦ ਅਤੇ ਉੱਤਰ ਤੋਂ ਬਹੁਤ ਜਲਦੀ ਜਾਣੂ ਕਰਨ ਦੀ ਕ੍ਰਿਪਾਲਤਾ ਕਰਨੀ।

ਸਹਾਇਤਾ ਬਾਦਿਕ
ਦਾਸ
ਜਗਿੰਦਰ ਸਿੰਘ, ਸਕੱਤਰ,
ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ,
ਤਰਨ ਤਾਰਨ।

ੴ ਵਾਹਿਗੁਰੂ ਜੀ ਕੀ ਫ਼ਤਹਿ

ਸਪੈਸ਼ਲ ੨੪.੧੦.੩੮

ਸੇਵਾ ਵਿਖੇ,

ਸਕੱਤਰ ਸਾਹਿਬ ਜੀ,

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਅੰਮ੍ਰਿਤਸਰ।

ਪਰਮ ਕ੍ਰਿਪਾਲੂ ਜੀ,

ਦਾਸ ਐਸ ਵੇਲੇ ਤੀਕ ਆਪਣੇ ਬੁੰਗੇ ਵਿਖੇ ਹੀ ਦਫ਼ਤਰ ਦਾ ਕੰਮ ਚਲਾ ਰਿਹਾ ਹੈ। ਦਫ਼ਤਰ ਵਿਖੇ ਲੈ ਜਾਣ ਵਾਸਤੇ ਕਈ ਪ੍ਰਕਾਰ ਦੀਆਂ ਹੇਰਾ ਫੇਰੀਆਂ ਕੀਤੀਆਂ ਜਾ ਰਹੀਆਂ ਹਨ। ਖ਼ਾਸ ਜ਼ਿੰਮੇਵਾਰ ਆਦਮੀ ਤੋਂ ਬਿਨਾਂ ਦਾਸ ਦਫ਼ਤਰ ਵਿਖੇ ਉੱਕਾ ਹੀ ਨਹੀਂ ਜਾ ਸਕਦਾ। ਪ੍ਰਧਾਨ ਸਾਹਿਬ ਜੀ ਦੀ ਆਗਿਆ ਅਨੁਸਾਰ ਦਾਸ ਬੁੰਗੇ ਵਿਖੇ ਆਇਆ ਸੀ। ਮਗਰੋਂ ਪਤਾ ਨਹੀਂ ਦਫ਼ਤਰ ਵਿਖੇ ਕੀ ਕੁੱਝ ਕੀਤਾ ਜਾ ਚੁੱਕਿਆ ਹੈ। ਦਾਸ ਆਪਣੀ ਡੈਸਕ ਅਤੇ ਅਲਮਾਰੀ ਬਿਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਸ ਜ਼ਿੰਮੇਵਾਰ ਸੱਜਣ ਦੀ ਨਿਗਰਾਨੀ ਤੋਂ ਖੋਲ੍ਹਣ ਲਈ ਤਿਆਰ ਨਹੀਂ। ਦਾਸ ਵਿਰੁੱਧ ਬਹੁਤ ਬੁਰੀਆਂ ਅਤੇ ਨਿਹਾਇਤ ਕਮੀਨੀਆਂ ਸਾਜ਼ਸ਼ਾਂ ਘੜੀਆਂ ਜਾ ਰਹੀਆਂ ਹਨ। ਦਾਸ ਦਾ ਆਪਣਾ ਕਸੂਰ ਉੱਕਾ ਨਹੀਂ ਨਾ ਕੋਈ ਪਾਰਟੀ, ਕੇਵਲ ਇਨ੍ਹਾਂ ਨੂੰ ਗੁਰਦੁਆਰੇ ਵਿਖੇ ਕੁਰੀਤੀਆਂ ਅਤੇ ਪਾਪ ਕਰਮ ਕਰਨ ਤੋਂ ਰੋਕਣ ਦੇ ਯਤਨ ਕਰਨਾ ਜਾਂ ਇਨ੍ਹਾਂ ਦੇ ਨਾਜਾਇਜ਼ ਤੌਰ ’ਤੇ ਵਰਤੋਂ ਤੋਂ ਆਪਣੇ ਆਪ ਦਾ ਬਚਾਉ ਕਰਨਾ ਹੀ ਬੜਾ ਭਾਰੀ ਪਾਪ ਸਮਝ ਰਹੇ ਹਨ। ਐਥੇ ਹੀ ਬਸ ਨਹੀਂ ਸਗੋਂ ਦਾਸ ਨੂੰ ਨਿਹਾਇਤ ਖ਼ਤਰਨਾਕ ਪਾਪੀ ਆਦਮੀ ਅਤੇ ਅਕਾਲੀ ਪਾਰਟੀ ਦਾ ਠੇਕੇਦਾਰ ਕਰਕੇ ਭੰਡਿਆ ਜਾ ਰਿਹਾ ਹੈ। ਆਪਣੇ ਆਪ ਦੀ ਬਚਾਉ ਦੀ ਸੂਰਤ ਲਈ ਕਿਸੇ ਪ੍ਰਕਾਰ ਦੀ ਮਦਦ ਲੈਣ ਤੋਂ ਵੀ ਆਪਣੀ ਮਨਮਰਜ਼ੀ ਦੇ ਨਤੀਜੇ ਕੱਢ ਰਹੇ ਹਨ। ਕੱਲ੍ਹ ਪ੍ਰਧਾਨ ਸਾਹਿਬ ਜੀ ਨੇ ਜ਼ਬਾਨੀ ਗੱਲਬਾਤ ਕੀਤੀ। ਦਲੀਲਨ ਉਹ ਆਪਣੀ ਗ਼ਲਤੀ ਸਪੱਸ਼ਟ ਤੌਰ ’ਤੇ ਮੰਨਦੇ ਹਨ। ਗੁਰਦੁਆਰੇ ਵਿਖੇ ਕੀਤੀਆਂ ਗਈਆਂ ਕੁਰੀਤੀਆਂ ਤੋਂ ਵੀ ਇਨਕਾਰੀ ਨਹੀਂ ਹੋ ਸਕਦੇ। ਆਖਰ ਦਾਸ ਨੂੰ ਜ਼ੁਬਾਨੀ ਬੜਾ ਭਰੋਸਾ ਦਿਵਾਇਆ ਕਿ ਉਹ ਹਰ ਪ੍ਰਕਾਰ ਦੀ ਜਿੰਮੇਵਾਰੀ ਲੈਂਦੇ ਹਨ। ਦਾਸ ਨੇ ਆਖਿਆ ਕਿ ਆਪ ਆਪਣਾ ਇਤਬਾਰ ਪੂਰੀ ਤਰ੍ਹਾਂ ਦਾਸ ਦੇ ਦਿਲੋਂ ਖੋ ਚੁੱਕੇ ਹੋ। ਐਸ ਵੇਲੇ ਤੀਕ ਆਪ ਜੀ ਅੰਦਰ ਸ: ਨਾਹਰ ਸਿੰਘ ਜੀ ਬੋਲ ਰਹੇ ਹਨ। ਆਪ ਐਨ ਸ: ਨਾਹਰ ਸਿੰਘ ਦਾ ਹੀ ਸਰੂਪ ਹੋ। ਕੇਵਲ ਢਾਂਚੇ ਵਿੱਚ ਹੀ ਫ਼ਰਕ ਹੈ। ਅੱਜ ਸਵੇਰੇ ਫਿਰ ਬੁਲਾਉਣ ਦਾ ਯਤਨ ਕੀਤਾ ਗਿਆ। ਜਦ ਨੂੰ ਉਨ੍ਹਾਂ ਦੀ ਸਾਜਿਸ਼ ਦਾ ਭਾਂਡਾ ਚੰਗੀ ਤਰ੍ਹਾਂ ਫੁੱਟ ਗਿਆ। ਭਾਈ ਨਰਾਇਣ ਸਿੰਘ ਰਾਗੀ (ਜਿਸ ਨੂੰ ਇਹ ਜਮਾਂਦਾਰ ਸਾਹਿਬ ਦੀ ਪਾਰਟੀ ਦਾ ਆਦਮੀ ਸਮਝ ਕੇ ਕੱਢਣ ਲਈ ਤੁਲੇ ਹੋਏ ਸਨ) ਨੂੰ ਇੱਕ ਮੌਕੂਠ ਹੋਏ ਸੇਵਾਦਾਰ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਦੇ ਨੇੜੇ ਪ੍ਰਕਰਮਾ ਵਿਖੇ ਹੀ ਕੁੱਟ ਘੱਤਿਆ ਹੈ। ਇਹ ਰਾਗੀ ਜਿੱਥੋਂ ਤੀਕ ਦਾਸ ਨੂੰ ਮਲੂਮ ਹੈ ਨਿਰਪੱਖਸ਼ ਹੀ ਪ੍ਰਤੀਤ ਹੋਇਆ ਹੈ। ਉਸ ਦੀ ਦਰਖਾਸਤ ਦਾਸ ਪਾਸ ਪੁੱਜੀ ਹੈ। ਰਿਪੋਰਟ ਪ੍ਰਧਾਨ ਸਾਹਿਬ ਪਾਸ ਪਹੁੰਚਾਉਣੀ ਜ਼ਰੂਰੀ ਹੈ। ਉਸ ਦੀ ਦਰਖ਼ਾਸਤ ਦਾਸ ਵੱਲੋਂ ਭੇਜੀ ਗਈ ਰਿਪੋਰਟ ਦੀ ਨਕਲ ਵੀ ਨਾਲ ਹੀ ਸ਼ਾਮਲ ਹੈ। ਇਸ ਵਾਕਿਆ ਨੇ ਦਾਸ ਨੂੰ ਹੋਰ ਵੀ ਖ਼ਤਰਾ ਪੈਦਾ ਕਰ ਦਿੱਤਾ ਹੈ। ਤਾਂ ਵੀ ਆਪ ਜੀ ਨੇ ਕਿਸੇ ਪ੍ਰਕਾਰ ਦੀ ਫੋਰਸ ਤਾਂ ਨਾ ਭੇਜਣੀ ਪ੍ਰੰਤੂ ਸਵੇਰੇ ਸਾਝਰੇ ਇੱਕ ਜ਼ਿੰਮੇਵਾਰ ਸੱਜਣ ਜ਼ਰੂਰ ਭੇਜ ਦੇਣਾ। ਹਾਲਾਤ ਦੇ ਠੀਕ ਹੋਣ ਤੀਕ ਉਸ ਦਾ ਦਾਸ ਪਾਸ ਰਹਿਣਾ ਜ਼ਰੂਰੀ ਹੈ। ਭਾਈ ਨਰਾਇਣ ਸਿੰਘ ਨੂੰ ਕੇਸ ਦਾਇਰ ਕਰਨ ਤੋਂ ਤਾਂ ਦਾਸ ਨੇ ਵਰਜ ਦਿੱਤਾ ਹੈ। ਅੱਗੇ ਜੋ ਗੁਰੂ ਨੂੰ ਭਾਵੇ, ਇਹ ਪੱਤ੍ਰਿਕਾ ਦਸਤੀ ਹੀ ਭੇਜ ਰਿਹਾ ਹਾਂ।

ਦਾਸ
ਜਗਿੰਦਰ ਸਿੰਘ
ਸਕੱਤਰ ੨੪.੧੦.੩੮

ੴ ਵਾਹਿਗੁਰੂ ਜੀ ਕੀ ਫ਼ਤਹਿ

ਸਪੈਸ਼ਲ ਮਿਤੀ ੨੪.੧੦.੩੮

ਸੇਵਾ ਵਿਖੇ,

ਸਕੱਤਰ ਸਾਹਿਬ ਜੀ,

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਅੰਮ੍ਰਿਤਸਰ।

ਪਰਮ ਕ੍ਰਿਪਾਲੂ ਜੀ,

ਆਪ ਜੀ ਦੀ ਸੇਵਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਰਨਤਾਰਨ ਦੀ ਇਕੱਤਰਤਾ ਮਿਤੀ ੨੪.੧੦.੩੮ ਦੀ ਕਾਰਵਾਈ ਦੀ ਨਕਲ ਆਪ ਜੀ ਦੀ ਗਿਆਤ ਲਈ ਭੇਜੀ ਜਾਂਦੀ ਹੈ। ਇੱਕ ਕਾਪੀ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਰਨਤਾਰਨ ਵਿਖੇ ਭੇਜ ਦਿੱਤੀ ਹੈ। ਮੌਜੂਦਾ ਹਾਲਾਤ ਵਿਖੇ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਕਾਪੀਆਂ ਨਹੀਂ ਭੇਜੀਆਂ ਜਾ ਸਕੀਆਂ। ਆਪ ਜੀ ਨੇ ਮੁਨਾਸਬ ਪ੍ਰਬੰਧ ਕਰ ਲੈਣਾ।

ਨੋਟ: ਪ੍ਰਧਾਨ ਸਾਹਿਬ ਦਾਸ ਵੱਲੋਂ ਭੇਜੀਆਂ ਚਿੱਠੀਆਂ ਵਸੂਲ ਕਰੀ ਜਾਂਦੇ ਹਨ ਪ੍ਰੰਤੂ ਰਸੀਦ ਆਦਿਕ ਨਹੀਂ ਦਿੰਦੇ।

ਦਾਸ
ਜਗਿੰਦਰ ਸਿੰਘ, ਸਕੱਤਰ,
ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ,
ਤਰਨ ਤਾਰਨ।

ੴ ਵਾਹਿਗੁਰੂ ਜੀ ਕੀ ਫ਼ਤਹਿ

ਸਪੈਸ਼ਲ ਮਿਤੀ ੨੫.੧੦.੩੮

ਸੇਵਾ ਵਿਖੇ,

ਸ੍ਰੀ ਮਾਨ ਸਕੱਤਰ ਸਾਹਿਬ ਜੀ,

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਅੰਮ੍ਰਿਤਸਰ।

ਪਰਮ ਕ੍ਰਿਪਾਲੂ ਜੀ,

ਦਾਸ ੨੧.੧੦.੩੮ ਦੀ ਇਕੱਤਰਤਾ ਦੀ ਕਾਰਵਾਈ ਭੁਗਤਣ ਮਗਰੋਂ ਜੋ ਕੁੱਝ ਐਥੇ ਵਰਤ ਰਿਹਾ ਹੈ ਸੰਖੇਪ ਨਾਲ ਦੀ ਨਾਲ ਭੇਜ ਰਿਹਾ ਹੈ ਤਾਂ ਜੋ ਦਾਸ ਸਬੰਧੀ ਕਿਸੇ ਪ੍ਰਕਾਰ ਦੀ ਸਾਜਿਸ਼ ਕਾਰਗਾਰ ਨਾ ਹੋ ਸਕੇ। ਦਾਸ ਉਸੇ ਦਿਨ ਦਾ ਹਾਜ਼ਰ ਹੈ। ਆਪਣੇ ਬੁੰਗੇ ਵਿਖੇ ਰਹਿ ਕੇ ਹੀ ਦਫ਼ਤਰ ਦਾ ਕੰਮ ਚਲਾ ਰਿਹਾ ਹੈ। ਦਫ਼ਤਰ ਹਾਜ਼ਰ ਨਾ ਹੋਣ ਦੇ ਖ਼ਾਸ ਕਾਰਨ ਦਾਸ ਆਪ ਜੀ ਨੂੰ ਪਹਿਲੋਂ ਭੇਜ ਹੀ ਚੁੱਕਾ ਹੈ। ਐਸੀ ਹਾਲਤ ਵਿੱਚ ਦਫ਼ਤਰ ਜਾਣਾ ਜਾਣ ਬੁੱਝ ਕੇ ਆਪਣੀ ਜ਼ਿੰਦਗੀ ਖ਼ਤਰੇ ਵਿੱਚ ਪਾਉਣ ਵਾਲੀ ਗੱਲ ਹੈ। ਲੱਕ ਦਰਦ ਦੀ ਵੀ ਸ਼ਿਕਾਇਤ ਦਾਸ ਨੂੰ ਅਜੇ ਹੈ। ਅੱਜ ਪ੍ਰਧਾਨ ਸਾਹਿਬ ਜੀ ਨੂੰ ਚਿੱਟ ਭੇਜ ਕੇ ਡਾਕਟਰੀ ਮੁਲਾਹਜ਼ੇ ਲਈ ਕੁੱਝ ਟਾਈਮ ਲਿਆ ਹੈ ਉਂਞ ਦਾਸ ਹਾਜ਼ਰ ਹੀ ਹੈ। ਸ੍ਰ: ਜੈਮਲ ਸਿੰਘ ਜੀ ਇੰਨਸਪੈਕਟਰ ਇਸ ਸੱਚਾਈ ਦੀ ਹਾਮੀ ਭਰ ਸਕਦੇ ਹਨ। ਆਪ ਦਾਸ ਦੇ ਕੇਸ ਦਾ ਮੁਨਾਸਬ ਅਤੇ ਜਲਦੀ ਫ਼ੈਸਲਾ ਕਰਕੇ ਧੰਨਵਾਦੀ ਬਣਾਵੋ।

ਦਾਸ
ਜਗਿੰਦਰ ਸਿੰਘ, ਸਕੱਤਰ,
ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ,
ਤਰਨ ਤਾਰਨ।

ੴ ਵਾਹਿਗੁਰੂ ਜੀ ਕੀ ਫ਼ਤਹਿ

ਸਪੈਸ਼ਲ ਮਿਤੀ ੨੬.੧੦.੩੮

ਸੇਵਾ ਵਿਖੇ,

ਸ੍ਰੀ ਮਾਨ ਸਕੱਤਰ ਸਾਹਿਬ ਜੀ,

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਅੰਮ੍ਰਿਤਸਰ।

ਪਰਮ ਕ੍ਰਿਪਾਲੂ ਜੀ,

ਕੱਲ੍ਹ ਕੋਈ ਕਾਗ਼ਜ਼ ਦਫ਼ਤਰ ਦਾ ਦਾਸ ਪਾਸ ਨਹੀਂ ਭੇਜਿਆ ਗਿਆ। ਹੋ ਸਕਦਾ ਹੈ ਦਾਸ ਵਿਰੁੱਧ ਕਿਸੇ ਪ੍ਰਕਾਰ ਦੀ ਨਜਾਇਜ਼ ਕਾਰਵਾਈ ਕੀਤੀ ਗਈ ਹੋਵੇ। ਭਾਈ ਪ੍ਰੀਤਮ ਸਿੰਘ ਰੀਕਾਰਡ ਕੀਪਰ ਨੇ ਕੱਲ੍ਹ ਆਪਣੇ ਆਪ ਨੂੰ ਕਾਗ਼ਜ਼ਾਂ ਤੇ ਸਕੱਤਰ ਜ਼ਾਹਰ ਕੀਤਾ ਹੈ। ਜਿਸ ਤੋਂ ਕਿਸੇ ਨ ਕਿਸੇ ਸਾਜਸ਼ ਦੀ ਪ੍ਰੋੜ੍ਹਤਾ ਆਪਣੇ ਆਪ ਹੋ ਰਹੀ ਹੈ। ਅੱਜ ਵੀ ਕਿਸੇ ਪ੍ਰਕਾਰ ਦੀ ਲਿਖਤ ਭੇਜਣ ਤੋਂ ਝਿਜਕ ਰਹੇ ਹਨ। ਆਪ ਕ੍ਰਿਪਾ ਕਰਕੇ ਕੋਈ ਜ਼ਿੰਮੇਵਾਰ ਸੱਜਣ ਭੇਜ ਕੇ ਇਸ ਮੁਆਮਲੇ ਦੀ ਆਪ ਜੀ ਪੜਤਾਲ ਕਰਵਾਓ। ਦਾਸ ਨੂੰ ਪ੍ਰਧਾਨ ਸਾਹਿਬ ਜੀ ਪਾਸੋਂ ਹਰ ਇੱਕ ਪ੍ਰਕਾਰ ਦਾ ਖ਼ਤਰਾ ਹੈ। ਸਮੇਂ ਸਿਰ ਕਾਰਵਾਈ ਕੀਤੇ ਜਾਣ ਦੇ ਕਾਰਨ ਦਸਤੀ ਹੀ ਪੱਤ੍ਰਿਕਾ ਭੇਜ ਰਿਹਾ ਹਾਂ।

ਮੁਨਾਸਬ ਕਾਰਵਾਈ ਕਰ ਲੈਣੀ।

੨੬.੧੦.੩੮

ਦਾਸ
ਜਗਿੰਦਰ ਸਿੰਘ, ਸਕੱਤਰ,
ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ,
ਤਰਨ ਤਾਰਨ।

ੴ ਵਾਹਿਗੁਰੂ ਜੀ ਕੀ ਫ਼ਤਹਿ

ਨਕਲ

ਸਪੈਸ਼ਲ ਮਿਤੀ ੦੪.੧੧.੩੮

ਸੇਵਾ ਵਿਖੇ,

ਸ੍ਰੀ ਮਾਨ ਸਕੱਤਰ ਸਾਹਿਬ ਜੀ,

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਅੰਮ੍ਰਿਤਸਰ।

ਰਾਹੀਂ ਸ: ਕਰਤਾਰ ਸਿੰਘ ਜੀ ਗੁ: ਇੰਸਪੈਕਟਰ।

ਪਰਮ ਕ੍ਰਿਪਾਲੂ ਜੀ,

ਦਾਸ ਦੀਆਂ ਆਪ ਜੀ ਪਾਸ ਦਫ਼ਤਰ ਦੀਆਂ ਦੋ ਚਾਬੀਆਂ ਅਮਾਨਤ ਰੱਖੀਆਂ ਸ੍ਰ: ਕਰਤਾਰ ਸਿੰਘ ਜੀ ਰਾਹੀਂ ਵਸੂਲ ਪਾ ਲਈਆਂ ਹਨ। ਦਾਸ ਅੱਜ ਦਫ਼ਤਰ ਵਿਖੇ ਕੰਮ ਕਰਨ ਲਈ ਹਾਜ਼ਰ ਹੋਇਆ ਸੀ। ਦਾਸ ਦੇ ਦਫ਼ਤਰ ਨੂੰ ਇੱਕ ਜ਼ਿੰਦਰਾ ਮਾਰਿਆ ਹੋਇਆ ਹੈ ਜਿਸ ਦੀ ਤਸਦੀਕ ਸ੍ਰ: ਕਰਤਾਰ ਸਿੰਘ ਜੀ ਨੂੰ ਕਰਵਾ ਦਿੱਤੀ ਹੈ। ਪ੍ਰਧਾਨ ਸਾਹਿਬ ਜੀ ਦਾਸ ਦੀ ਮੁਅਤਲੀ ਦੇ ਹੁਕਮ ਇਮਤਨਾਈ ਤੇ ਇਤਲਾਹ ਪਾਉਣ ਸਾਰ ਐਥੋਂ ਚੱਲੇ ਗਏ ਹਨ। ਦਾਸ ਨੇ ਜੋ ਦਰਖ਼ਾਸਤ ਦਿੱਤੀ ਸੀ ਸ੍ਰ: ਪ੍ਰੀਤਮ ਸਿੰਘ ਨੇ ਵਸੂਲ ਕਰਕੇ ਰਸੀਦ ਦੇ ਦਿੱਤੀ ਹੈ ਅਤੇ ਲਿਖਿਆ ਹੈ ਕਿ ਪ੍ਰਧਾਨ ਸਾਹਿਬ ਦੇ ਆਉਣ ਤੇ ਪੇਸ਼ ਕੀਤੀ ਜਾਵੇਗੀ।

ਦਾਸ
ਜਗਿੰਦਰ ਸਿੰਘ, ਸਕੱਤਰ,
ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ,
ਤਰਨ ਤਾਰਨ।

ੴ ਵਾਹਿਗੁਰੂ ਜੀ ਕੀ ਫ਼ਤਹਿ

ਨਕਲ

ਸਪੈਸ਼ਲ ਮਿਤੀ ੦੪.੧੧.੩੮

ਸੇਵਾ ਵਿਖੇ,

ਸ੍ਰੀ ਮਾਨ ਸਕੱਤਰ ਸਾਹਿਬ ਜੀ,

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਅੰਮ੍ਰਿਤਸਰ।

ਰਾਹੀਂ ਸ: ਕਰਤਾਰ ਸਿੰਘ ਜੀ ਗੁ: ਇੰਸਪੈਕਟਰ।

ਪਰਮ ਕ੍ਰਿਪਾਲੂ ਜੀ,

ਦਾਸ ਦੀ ਮੁਅੱਤਲੀ ਬਾਰੇ ਗੁਰਦੁਆਰਾ ਜੋਡੀਸ਼ੀਅਲ ਕਮਿਸ਼ਨ ਲਾਹੌਰ ਨੇ ਹੁਕਮ ਇਮਤਨਾਈ ਜਾਰੀ ਕਰ ਦਿੱਤਾ ਹੈ ਜਿਸ ਦੀ ਇਤਲਾਹ ਅੱਜ ਮਿਤੀ ੦੪.੧੧.੩੮ ਨੂੰ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਰਨਤਾਰਨ ਨੇ ਕਰ ਦਿੱਤੀ ਹੈ। ਦਾਸ ਨੂੰ ਕਾਨੂੰਨੀ ਤੌਰ ’ਤੇ ਸਕੱਤਰੀ ਦੇ ਅਧਿਕਾਰ ਮਿਲ ਚੁੱਕੇ ਹਨ। ਹੁਕਮ ਇਮਤਨਾਈ ਦੀ ਨਕਲ ਜਲਦੀ ਹੀ ਆਪ ਜੀ ਦੀ ਗਿਆਤ ਲਈ ਭੇਜੀ ਜਾਵੇਗੀ। ਆਪ ਦਾਸ ਵੱਲੋਂ ਜਮ੍ਹਾਂ ਕਰਵਾਏ ਗਏ ਰਜਿਸਟਰ ਅਤੇ ਦੋਨੋਂ ਚਾਬੀਆਂ ਅੱਜ ਹੀ ਕਿਸੇ ਜ਼ਿੰਮੇਵਾਰ ਸੱਜਣ ਪਾਸ ਭੇਜ ਦੇਵੋ ਤਾਂ ਜੋ ਦਫ਼ਤਰ ਦੇ ਕੰਮ ਵਿਖੇ ਰੁਕਾਵਰ ਨਾ ਪਵੇ।

ਦਾਸ
ਜਗਿੰਦਰ ਸਿੰਘ, ਸਕੱਤਰ,
ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ,
ਤਰਨ ਤਾਰਨ।

ੴ ਵਾਹਿਗੁਰੂ ਜੀ ਕੀ ਫ਼ਤਹਿ

ਸੇਵਾ ਵਿਖੇ,

ਸ੍ਰੀ ਮਾਨ ਸਕੱਤਰ ਸਾਹਿਬ ਜੀ,

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਅੰਮ੍ਰਿਤਸਰ।

ਪਰਮ ਕ੍ਰਿਪਾਲੂ ਜੀ,

ਦਾਸ ਸ੍ਰ: ਹਜ਼ਾਰਾ ਸਿੰਘ ਮੈਂਬਰ ਵੱਲੋਂ ਮਿਲੀ ਚਿੱਟ ਦੇ ਆਧਾਰ ’ਤੇ ਮਿਤੀ ੦੪.੧੧.੩੮ ਨੂੰ ਦਫ਼ਤਰ ਵਿਖੇ ਸ: ਹਜ਼ਾਰਾ ਸਿੰਘ ਸਮੇਤ ਹਾਜ਼ਰ ਹੋਇਆ ਬਾਕਾਇਦਾ ਕੰਮ ਕਰਨ ਦੀ ਆਗਿਆ ਲੈਣ ਵਾਸਤੇ ਪ੍ਰਧਾਨ ਸਾਹਿਬ ਜੀ ਵੱਲ ਪੱਤ੍ਰਿਕਾ ਲਿਖੀ ਜਿਸ ਦੀ ਰਸੀਦ ਸ੍ਰ: ਪ੍ਰੀਤਮ ਸਿੰਘ ਜੀ ਨੇ ਮੈਨੂੰ ਦਿੱਤੀ ਅਤੇ ਦੱਸਿਆ ਕਿ ਪ੍ਰਧਾਨ ਸਾਹਿਬ ਜੀ ਦੇ ਆਉਣ ਤੇ ਪੇਸ਼ ਕੀਤੀ ਜਾਵੇਗੀ। ਦਾਸ ਉਸ ਦਿਨ ਚਾਰ ਵਜੇ ਤੀਕ ਦਫ਼ਤਰ ਵਿਖੇ ਹਾਜ਼ਰ ਰਿਹਾ। ਮਿਤੀ ੦੪.੧੧.੩੮ ਨੂੰ ਦੂਜੀ ਚਿੱਠੀ ਲਿਖੀ ਜਿਸ ਦੀ ਰਸੀਦ ਭਾਈ ਪ੍ਰੀਤਮ ਸਿੰਘ ਰੀਕਾਰਡ ਕੀਪਰ ਨੇ ਦਿੱਤੀ। ਪ੍ਰਧਾਨ ਸਾਹਿਬ ਮਿਤੀ ੦੭.੧੧.੩੮ ਨੂੰ ਦਫ਼ਤਰ ਆਏ ਪ੍ਰੰਤੂ ਦਾਸ ਦੀ ਕਿਸੇ ਵੀ ਪੱਤ੍ਰਿਕਾ ਦਾ ਉਤਰ ਨਾ ਦਿੱਤਾ। ਦਾਸ ਮਿਤੀ ੦੮.੧੧.੩੮ ਨੂੰ ਵੀ ਬਾਕਾਇਦਾ ਹਾਜ਼ਰ ਰਿਹਾ ਜਿਸ ਦੀ ਤਸਦੀਕ ਆਪ ਭਾਈ ਸੋਹਨ ਸਿੰਘ ਜੀ ਹੋਰਾਂ ਪਾਸੋਂ ਕਰਵਾ ਸਕਦੇ ਹੋ। ਅੱਜ ਸਰੋਤ ਹੋਈ ਹੈ ਕਿ ਗੁਰਦੁਆਰਾ ਜੋਡੀਸ਼ੀਅਲ ਕਮਿਸ਼ਨ ਦੇ ਹੁਕਮ ਇਮਤਨਾਈ ਦੀ ਮਿਆਦ ਮਿਤੀ ੧੨.੧੧.੩੮ ਤੀਕ ਵਧਾ ਦਿੱਤੀ ਹੈ। ਦਾਸ ਬਾਕਾਇਦਾ ਦਫ਼ਤਰ ਵਿਖੇ ਹਾਜ਼ਰ ਹੈ। ਪ੍ਰੰਤੂ ਦਾਸ ਨੂੰ ਬਾਕਾਇਦਾ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ ਅਤੇ ਦਾਸ ਨੂੰ ਇਹ ਵੀ ਡਰ ਹੈ ਕਿ ਪ੍ਰਧਾਨ ਸਾਹਿਬ ਦਾਸ ਦੀ ਦਫ਼ਤਰ ਵਿਖੇ ਹਾਜ਼ਰੀ ਤੋਂ ਹੀ ਇਨਕਾਰੀ ਕਰ ਜਾਣ ਇਸ ਲਈ ਪ੍ਰਾਰਥਨਾ ਹੈ ਕਿ ਆਪ ਕਿਸੇ ਜ਼ਿੰਮੇਵਾਰ ਸੱਜਣ ਨੂੰ ਭੇਜਣ ਦੀ ਕ੍ਰਿਪਾਲਤਾ ਕਰੋ ਜੋ ਦਾਸ ਦੀ ਉਪਰ ਦੱਸੀ ਸੱਚਾਈ ਦੀ ਤਸਦੀਕ ਕਰ ਸਕੇ ਅਤੇ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰਕੇ ਦਾਸ ਨੂੰ ਆਪਣੇ ਕੰਮ ਤੇ ਲਗਵਾ ਦੇਵੇ ਧੰਨਵਾਦੀ ਹੋਵਾਂਗਾ।

ਸ: ਹਜ਼ਾਰਾ ਸਿੰਘ ਜੀ ਵੱਲੋਂ ਆਈ ਚਿੱਟ ਨਾਲ ਸ਼ਾਮਲ ਕਰਦਾ ਹਾਂ।

੧੦.੧੧.੩੮

ਦਾਸ

ਜਗਿੰਦਰ ਸਿੰਘ, ਸਕੱਤਰ,
ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ,
ਤਰਨ ਤਾਰਨ।

ਸ: ਸੇਵਾ ਸਿੰਘ ਘੁੰਗਰਾਣਾ ਦੀ ਚਿੱਠੀ

ੴ ਵਾਹਿਗੁਰੂ ਜੀ ਕੀ ਫ਼ਤਹਿ

ਸਪੈਸ਼ਲ ਮਿਤੀ ੨੭.੦੨.੩੯

ਸ੍ਰੀ: ਮਾਨਯੋਗ ਸ੍ਰ: ਜਗਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ। ਗੁਰੂ ਦੀ ਕ੍ਰਿਪਾ ਸਾਰਾ ਮੋਰਚਾ ਫਤਹਿ ਹੋ ਗਿਆ ਹੈ। ਕੁਝ ਕ੍ਰਿਪਾ ਕਰਕੇ ਇਹ ਪਤਾ ਦਿਓ ਕਿ ਕਿਹੜੀ-ਕਿਹੜੀ ਸੇਵਾ, ਕਿਹੜੇਕਿਹੜੇ ਸੱਜਣ ਨੂੰ ਦੇਣੀ ਹੈ। ਜਿਸ-ਜਿਸ ਮਜ਼ਬੂਨ ਦੀਆਂ ਦਰਖਾਸਤਾਂ ਦੇਣੀਆਂ ਹਨ ਇਹ ਸਾਨੂੰ ਲਿਖ ਕੇ ਭਾਈ ਦਲੀਪ ਸਿੰਘ ਜੀ ਦੇ ਹੱਥੀਂ ਭੇਜ ਦਿਓ ਜੋ ਕਿ ਆਪ ਜੀ ਦੇ ਪਾਸ ਭੇਜਿਆ ਜਾਂਦਾ ਹੈ ਅਤੇ ਸਾਡੇ ਵੱਲੋਂ ਪੁਰਜ਼ੋਰ ਬੇਨਤੀ ਦੁਆਰਾ ਮੰਗ ਹੈ ਕਿ ਸਾਡੇ ਨਾਲ ਖੋਜਕਾਰ ਸੇਵਾਦਾਰ ਆਪਣੇ ਜ਼ਰੂਰ ਹੋਣੇ ਚਾਹੀਦੇ ਹਨ ਜੋ ਸਮੇਂ ਸਿਰ ਮਦਦ ਵੀ ਹੋ ਸਕੇ ਅਤੇ ਤਦੇ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਆਪ ਜੀ ਨੇ ਸ੍ਰ: ਹਜਾਰਾ ਸਿੰਘ ਜੀ ਤੇ ਸ੍ਰ. ਚੈਂਚਲ ਸਿੰਘ ਜੀ ਨੇ ਸ੍ਰ: ਆਤਮਾ ਸਿੰਘ ਨਾਲ ਸਾਰੀ ਸਲਾਹ ਕਰ ਲੈਣੀ। ਹੋਰ ਜੋ ਕਾਰਵਾਈ ੧੪.੦੨.੩੯ ਨੂੰ ਕੀਤੀ ਹੈ ਉਹ ਸਭ ਲਿਖਣ ਦੀ ਕ੍ਰਿਪਾਲਤਾ ਕਰਨੀ। ੧੪ ਤਰੀਕ ਨੂੰ ਮੈਂ ਜ਼ਰੂਰ ਆਉਣਾ ਸੀ ਪਰ ਤੁਰਨ ਸਮੇਂ ਮੇਰੇ ਚਾਚੇ ਦਾ ਪੁੱਤਰ ਨਮੂਨੀਏ ਦਾ ਬੀਮਾਰ ਹੋ ਗਿਆ ਇਸ ਕਰਕੇ ਪਹੁੰਚ ਨਹੀਂ ਸਕਿਆ ਇਸ ਲਈ ਆਪ ਜੀ ਪਾਸੋਂ ਖਿਮਾਂ ਦਾ ਜਾਚਕ ਹਾਂ। ਆਪ ਜੀ ਦੇ ਪਾਸ ਭਾਈ ਦਲੀਪ ਸਿੰਘ ਜੀ ਨੂੰ ਭੇਜਦਾ ਹਾਂ ਇਨ੍ਹਾਂ ਦਾ ਇਸ਼ਨਾਨ ਦਾ ਪ੍ਰਬੰਧ ਅਤੇ ਰਿਹਾਇਸ਼ ਦਾ ਪ੍ਰਬੰਧ ਕਰ ਦੇਣਾ। ਇਹ ਮੇਰੇ ਦਾਦੇ ਦਾ ਪੁੱਤਰ ਭਰਾ ਹੈ ਅਤੇ ਇਸ ਦੇ ਪਾਸ ਹੀ ਆਪ ਜੀ ਨੇ ਪੱਤ੍ਰਿਕਾ ਭੇਜ ਦਿੱਤੀ।

ਆਪ ਜੀ ਦਾ ਸ਼ੁਭ ਚਿੰਤਕ ਦਾਸ

ਸੇਵਾ ਸਿੰਘ ਘੁੰਗਰਾਣਾ

ਨੋਟ: ਆਪ ਜੀ ਦੀ ਸੇਵਾ ਵਿੱਚ ਦੁਬਾਰਾ ਬੇਨਤੀ ਹੈ ਕਿ ਜੇ ਸਾਡੇ ਲੱਗਣ ਦੀ ੨੫.੦੨.੩੯ ਨੂੰ ਪੂਰੀ ਅਮੈਦ ਹੈ ਇਹ ਲਿਖਣ ਦੀ ਕ੍ਰਿਪਾਲਤਾ ਜ਼ਰੂਰ ਕਰਨੀ ਕਿ ਦਰਖਾਸਤ ਕਿਸ ਦੇ ਨਾਮ ਭੇਜਣੀ ਹੈ। ਜੇ ਕਿਸੇ ਪ੍ਰਕਾਰ ਦੀ ਢਿੱਲ ਹੋਵੇ ਉਹ ਵੀ ਲਿਖਣਾ।

ੴ ਵਾਹਿਗੁਰੂ ਜੀ ਕੀ ਫ਼ਤਹਿ

ਵਾਹਿਗੁਰੂ

ਵਾਹਿਗੁਰੂ

ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ॥

ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ॥

ਖੁੱਲ੍ਹੀ ਚਿੱਠੀ

ਨੰ: ਸਪੈਸ਼ਲ

ਸਪੈਸ਼ਲ ਮਿਤੀ ੨੪.੧੦.੩੮

ਸੇਵਾ ਵਿਖੇ,

ਸ੍ਰੀ ਦਰਬਾਰ ਸਾਹਿਬ ਜੀ,

ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ

ਸ੍ਰੀ ਦਰਬਾਰ ਸਾਹਿਬ

ਅੰਮ੍ਰਿਤਸਰ।

ਪਰਮ ਕ੍ਰਿਪਾਲੂ ਜੀ,

ਆਪ ਜੀ ਨੂੰ ਅਤੇ ਆਪ ਜੀ ਦੇ ਸੰਗੀਆਂ ਸਾਥੀਆਂ ਨੂੰ ਦਾਸ ਦੇ ਸਮਝਣ ਵਿੱਚ ਪਹਾੜ ਜਿੱਡੀ ਮਹਾਨ ਗ਼ਲਤੀ ਲੱਗੀ ਹੈ ਜਿਸ ਕਰਕੇ ਇਸ ਪੱਤ੍ਰਿਕਾ ਰਾਹੀਂ ਦਾਸ ਆਪਣੇ ਹਿਰਦੇ ਦੀ ਸਹੀ ਫੋਟੋ ਆਪ ਜੀ ਦੇ ਸਾਹਮਣੇ ਪੇਸ਼ ਕਰਕੇ ਦਾਸ ਸਬੰਧੀ ਲੱਗੀਆਂ ਗ਼ਲਤ ਫਹਿਮੀਆਂ ਨੂੰ ਦੂਰ ਕਰਨ ਦੇ ਖ਼ਿਆਲ ਨਾਲ ਅਤੇ ਵਿਗੜ ਚੁੱਕੀ ਹਾਲਤ ਤੇ ਕਾਬੂ ਪਾਉਣ ਨਮਿਤ ਉੱਦਮ ਕਰਨ ਦਾ ਯਤਨ ਕਰਨ ਲੱਗਾ ਹੈ ਜੇ ਗੁਰੂ ਸਫ਼ਲਤਾ ਬਖ਼ਸ਼ੇ ਤਾਂ ਆਸਾ ਹੈ ਆਪ ਜੀ ਇਸ ਪੱਤ੍ਰਿਕਾ ਨੂੰ ਕਿਸੇ ਨਵੇਕਲੇ ਇਕਾਂਤ ਥਾਂ ਤੇ ਬੈਠ ਕੇ ਅਤੀ ਠੰਡੇ ਦਿਲ ਨਾਲ ਦੀਰਘ ਦ੍ਰਿਸ਼ਟੀ ਦੁਆਰਾ ਭਲੀ ਪ੍ਰਕਾਰ ਵੀਚਾਰੋ ਅਤੇ ਜਾਚੋਗੇ। ਨੇਕ ਨੀਯਤੀ ਅਤੇ ਸੱਚਾਈ ਨਾਲ ਹੱਲ ਲੱਭੋਗੇ ਆਪਣੀ ਵਿਚਾਰ ਗੁਰੂ ਆਪਣੇ ਬਿਰਦ ਬਾਣੇ ਦੀ ਲਾਜ ਜ਼ਰੂਰ ਰੱਖੇਗਾ।

(੧) ਦਾਸ ਦਾ ਸਿਵਾਏ ਧਰਮ ਤੋਂ ਕੋਈ ਧੜਾ ਨਹੀਂ ਨਾ ਕਿਸੇ ਸੱਜਣ ਨਾਲ ਜਾਤੀ ਵੈਰ ਵਿਰੋਧ ਹੈ ਅਤੇ ਨਾ ਕਿਸੇ ਪਾਰਟੀ ਨਾਲ ਕਿਸੇ ਪ੍ਰਕਾਰ ਦਾ ਕੋਈ ਝੁਕਾਉ ਜਾਂ ਵਾਸਤਾ।

(੨) ਦਾਸ ਸਕੱਤਰੀ ਦੀ ਡਿਊਟੀ ਤੇ ਕੇਵਲ ਟਕੇ ਬਟੋਰਨ ਲਈ ਹੀ ਨਹੀਂ ਲੱਗਾ ਸਗੋਂ ਸੇਵਾ ਅਤੇ ਸਤਿਸੰਗ ਸਭ ਤੋਂ ਮੁੱਖ ਮਨੋਰਥ ਹੈ।

(੩) ਦਾਸ ਗੁਰਸਿੱਖੀ ਅਸੂਲਾਂ ਦੇ ਧਾਰਨੀਆਂ ਸੱਜਣਾਂ ਦੇ ਚਰਨਾਂ ਦੀ ਧੂੜ ਅਤੇ ਗੁਰਸਿੱਖੀ ਅਸੂਲਾਂ ਤੋਂ ਵਿਰੋਧੀਆਂ ਬੇਮੁਖਾਂ ਦਾ ਪੱਕਾ ਵਿਰੋਧੀ।

(੪) ਗੁਰਦੁਆਰਾ ਮੁਫਾਦ ਸਭ ਤੋਂ ਜ਼ਰੂਰੀ ਅਤੇ ਮੁੱਖ ਆਦਰਸ਼।

ਉਪਰੋਕਤ ਕੀਤੇ ਚੌਹਾਂ ਨੁਕਤਿਆਂ ਨੂੰ ਦਾਸ ਨੇ ਆਪਣੇ ਸਾਰੇ ਕੰਮਾਂ ਦਾ ਧੁਰਵਾ ਰੱਖਿਆ ਹੋਇਆ ਹੈ। ਕਿਸੇ ਸ਼ਰਤ ਉੱਤੇ ਵੀ ਦਾਸ ਆਪਣੇ ਉਪਰ ਦਸੇ ਧੁਰਵੇ ਤੋਂ ਦੂਰ ਜਾਣ ਲਈ ਤਿਆਰ ਨਹੀਂ ਹੋ ਸਕਦਾ। ਇਸ ਲਈ ਦਾਸ ਨੂੰ ਨਾਜਾਇਜ਼ ਤੌਰ ’ਤੇ ਵਰਤਣਾ ਅਸੰਭਵ ਹੈ। ਗੁਰਦੁਆਰਾ ਮੁਫਾਦ ਤੋਂ ਵਿਰੁੱਧ ਸੰਕਲਪ ਮਾਤਰ ਵੀ ਦਾਸ ਦੇ ਚਿੱਤ ਅੰਦਰ ਨਹੀਂ ਆ ਸਕਦਾ। ਦਾਸ ਦਾ ਆਪ ਜੀ ਅਤੇ ਆਪ ਜੀ ਦੇ ਸਾਥੀਆਂ ਨਾਲ ਅਸੂਲੀ ਮਤਭੇਦ ਹੈ ਦੂਸਰੀ ਪਾਰਟੀ ਦੇ ਸੱਜਣਾਂ ਨਾਲ ਵੀ ਇਕੋ ਮਤਭੇਦ ਹੈ ਜੇਕਰ ਪ੍ਰਬੰਧ ਵਿੱਚ ਐਸੇ ਨਾਜਾਇਜ਼ ਤਰੀਕੇ ਦੂਸਰੀ ਪਾਰਟੀ ਵਰਤੇ ਤਾਂ ਦਾਸ ਦੇ ਉਹ ਕੋਈ ਨੇੜਿਉਂ ਨਹੀਂ ਲੱਗਦੇ। ਅੱਜ ਆਪ ਦਾਸ ਦੇ ਉਪਰ ਦੱਸੇ ਧੁਰਵੇ ਅਨੁਸਾਰ ਆਪਣੇ ਸਾਥੀਆਂ ਨੂੰ ਚਲਾ ਲਵੋ। ਦਾਸ ਆਪ ਜੀ ਦੇ ਨਾਲ ਹੈ। ਨਹੀਂ ਤਾਂ ਆਪ ਹੀ ਦੱਸੋ ਕਿ ਆਪ ਜੀ ਨੂੰ ਦਾਸ ਦੀ ਈਮਾਨਦਾਰੀ, ਦਿਆਨਤਦਾਰੀ, ਵਫ਼ਾਦਾਰੀ, ਨੇਕ ਨੀਅਤੀ, ਨੇਕ ਚੱਲਣੀ ਅਤੇ ਆਗਿਆਕਾਰੀ ਜਾਂ ਦਫ਼ਤਰ ਦੇ ਕੰਮਕਾਜ ਅਤੇ ਇੰਤਜ਼ਾਮੀਆਂ ਮੁਆਮਲਿਆਂ ਨੂੰ ਸਮਝਣ ਅਤੇ ਨਜਿੱਠਣ ਦੀ ਕਾਬਲੀਅਤ ਆਦਿਕ ਲੋੜੀਂਦੇ ਗੁਣਾਂ ਵਿੱਚ ਕਿਹੜੀ ਕਮੀ ਜਾਪੀ ਹੈ, ਫ਼ਰਕ ਹੈ ਤਾਂ ਕੇਵਲ ਇਹ ਕਿ ਆਪ ਅਤੇ ਆਪ ਜੀ ਦੇ ਸਾਥੀ ਇਸ ਪ੍ਰਕਾਰ ਦੇ ਗੁਣਾਂ ਨੂੰ ਅਵਗੁਣ ਮੰਨ ਬੈਠੇ ਹਨ। ਹੋਰ ਗੱਲਾਂ ਨੂੰ ਛੱਡ ਕੇ ਆਪ ਜੀ ਦੇ ਆਗਿਆਕਾਰੀ ਹੋਣ ਦਾ ਸਬੂਤ ਐਥੋਂ ਤੀਕ ਦਿੱਤਾ ਕਿ ਅਸੂਲੀ ਮਤਭੇਦ ਦੇ ਹੁੰਦਿਆਂ ਆਪਣੇ ਸਮੂਹ ਅਧਿਕਾਰਾਂ ਨੂੰ ਵੀ ਪਰੇ ਸੁੱਟ ਦਿੱਤਾ। ਆਪ ਜੀ ਵਿਰੁੱਧ ਬਣ ਚੁੱਕੇ ਕੇਸ ਨੂੰ ਆਪਣੇ ਮੋਢਿਆਂ ਤੇ ਲੈ ਕੇ ਬੇਅੰਤ ਔਕੜਾਂ ਦਾ ਸਾਹਮਣਾ ਕੀਤਾ। ਦਫ਼ਤਰ ਦਾ ਕੋਈ ਭੇਦ ਆਪ ਜੀ ਦੇ ਵਿਰੋਧੀਆਂ ਨੂੰ ਵਸ ਲੱਗਦੇ ਪ੍ਰਗਟ ਨਹੀਂ ਹੋਣ ਦਿੱਤਾ।

ਜੋ ਆਦਮੀ ਕਿਸੇ ਧੁਰਵੇ ਜਾਂ ਅਸੂਲ ਉੱਤੇ ਕਾਇਮ ਨਹੀਂ, ਉਸ ਦਾ ਧੁਰਵੇ ਵਾਲੇ ਸੱਜਣ ਨਾਲ ਮੇਲ ਬਹੁਤ ਚਿਰ ਨਿਭ ਨਹੀਂ ਸਕਦਾ। ਗੁਰਮਤਿ ਅਸੂਲਾਂ ਤੋਂ ਘੁਥੇ ਦਾ ਤਾਂ ਟਿਕਾਣਾ ਹੀ ਕੀ ਹੋ ਸਕਦਾ ਹੈ। ਕਿਉਂ ਜੋ ਪੀਰਾਂ ਪੈਗੰਬਰਾਂ, ਔਲੀਏ, ਅਵਤਾਰਾਂ ਅਤੇ ਹੋਰ ਦੁਨੀਆਂ ਅੰਦਰ ਮੰਨੀਆਂ ਪ੍ਰਮੰਨੀਆਂ ਹਸਤੀਆਂ ਦੇ ਧੁਰਵੇ ਗੁਰਮਤਿ ਤੋਂ ਬਹੁਤ ਨੀਵੇਂ ਹਨ ਤਾਂ ਹੀ ਸਭਾ ਸੁਸਾਇਟੀਆਂ ਦੀ ਹਾਰ ਕਿਸੇ ਮੰਨੇ ਪ੍ਰਮੰਨੇ ਧੁਰਵੇ ਤੋਂ ਲਾਂਭੇ ਜਾਣ ਦੇ ਕਾਰਨ ਹੀ ਹੋਇਆ ਕਰਦੀ ਹੈ। ਆਪ ਆਪਣੀ ਕਮੇਟੀ ਦੀ ਬਣਤਰ ਅਤੇ ਕੰਮ ਕਾਜ ਦੇ ਚੱਲਣ ਦੇ ਧੁਰਵੇ ਨੂੰ ਜਰਾ ਗਹੁ ਨਾਲ ਤਕੋ ਤਾਂ ਮੋਟਾ ਅਤੇ ਨਿੱਖਰਵਾਂ ਅਸੂਲ ਪ੍ਰਗਟ ਤੌਰ ’ਤੇ ਐਉਂ ਜਾਪਦਾ ਹੈ ਕਿ ਕਮੇਟੀ ਦੇ ਸਤਾਂ ਮੈਂਬਰਾਂ ਦੀ ਬਹੁ ਸੰਮਤੀ ਦੀ ਪਾਲਿਸੀ ਕੇਵਲ ਪ੍ਰਧਾਨ ਸਾਹਿਬ ਜੀ ਰਾਹੀਂ ਹੀ ਅੱਗੇ ਚੱਲ ਸਕਦੀ ਹੈ ਅਤੇ ਪ੍ਰਧਾਨ ਸਾਹਿਬ ਜੀ ਦੀ ਪਾਲਿਸੀ ਦਾ ਇਸ ਤੋਂ ਅੱਗੇ ਜਾਣ ਦਾ ਕੇਵਲ ਇੱਕੋ ਇੱਕ ਯੋਗ ਤੇ ਸੰਭਵ ਜ਼ਰੀਆ ਕਮੇਟੀ ਦਾ ਸਕੱਤਰ ਹੈ। ਇਸ ਧੁਰਵੇ ਤੋਂ ਜ਼ਰਾ ਕੁ ਇਧਰ ਉਧਰ ਹੋਣ ਨਾਲ ਹੀ ਪ੍ਰਬੰਧ ਨੂੰ ਕਾਫ਼ੀ ਨੁਕਸਾਨ ਪੁੱਜਣ ਦਾ ਡਰ ਹੈ ਪ੍ਰੰਤੂ ਜੇਕਰ ਧੜੇ ਧੁਰਵੇ ਦੀ ਪ੍ਰਵਾਹ ਹੀ ਕੋਈ ਨਾ ਕਰੇ ਤਾਂ ਪ੍ਰਬੰਧ ਵਿਖੇ ਗੜਬੜ ਲਾਜ਼ਮੀ ਤੌਰ ’ਤੇ ਮਚ ਜਾਣੀ ਹੋਈ ਤੇ ਜੇਕਰ ਹਾਲਾਤ ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਵੇ ਤਾਂ ਬੇਵਸੀ ਦੀ ਸੂਰਤ ਪੈਦਾ ਹੋ ਜਾਂਦੀ ਹੈ। ਐਸੀ ਸੂਰਤ ਵਿੱਚ ਮਨਿਸਟਰੀ ਦੀ ਬਦਲੀ ਦੀ ਸੂਰਤ ਪੈਦਾ ਹੋ ਜਾਂਦੀ ਹੈ। ਐਸੀ ਸੂਰਤ ਵਿੱਚ ਮਨਿਸਟਰੀ ਦੀ ਬਦਲੀ ਨੂੰ ਕਿਸੇ ਆਰਜ਼ੀ ਜ਼ੋਰ ਨਾਲ ਰੋਕਣਾ ਉਸ ਸੂਰਤ ਵਿੱਚ ਮਨਿਸਟਰੀ ਦੀ ਬਦਲੀ ਨੂੰ ਕਿਸੇ ਆਰਜ਼ੀ ਜ਼ੋਰ ਨਾਲ ਰੋਕਣਾ ਉਸ ਸਾਰੀ ਸਭਾ ਸੁਸਾਇਟੀ ਅਤੇ ਸਮੁੱਚੀ ਕੌਮ ਨੂੰ ਜਾਣ ਬੁੱਝ ਕੇ ਨੁਕਸਾਨ ਪਹੁੰਚਾਉਣਾ ਹੈ ਤੇ ਇਹ ਤਰੀਕਾ ਸਿਵਾਏ ਖ਼ੁਦਗਰਜ਼ ਅਤੇ ਬੇਅਸੂਲੇ ਆਦਮੀਆਂ ਤੋਂ ਹੀ ਵਰਤੋਂ ਵਿੱਚ ਆ ਸਕਦਾ ਹੈ।

ਆਪਣੀ ਕਮੇਟੀ ਦੀ ੨੧.੧੦.੩੯ ਦੀ ਇਕੱਤਰਤਾ ਵਿੱਚ ਕਈ ਕੁ ਮਤਿਆਂ ਤੇ ਵੋਟਾਂ ਕਰਵਾਉਣ ਦਾ ਭਾਵ ਕੇਵਲ ਮਤਿਆਂ ਦੇ ਪਾਸ ਜਾਂ ਫੇਲ੍ਹ ਕਰਨ ਦਾ ਨਹੀਂ ਸੀ ਸਗੋਂ ਪਾਰਟੀ ਦੀ ਜ਼ੋਰ ਅਜਮਾਈ ਹੋ ਰਹੀ ਸੀ। ਐਸੀ ਸੂਰਤ ਵਿੱਚ ਦਾਸ ਦੀ ਤੁਛ ਬੁੱਧੀ ਅਨੁਸਾਰ ਪ੍ਰਧਾਨ ਸਾਹਿਬ ਨੂੰ ਕਾਰਵਾਈ ਮੁਲਤਵੀ ਕਰਵਾ ਲੈਣੀ ਚਾਹੀਦੀ ਸੀ ਅਤੇ ਹਾਲਾਤ ਤੇ ਕਾਬੂ ਪਾਉਣ ਦੇ ਯਤਨ ਕਰਨੇ ਚਾਹੀਦੇ ਸਨ। ਇਸ ਬੰਨੇ (ਪਾਸੇ) ਤੁਰਨ ਦੀ ਬਜਾਏ ਬਿਲਕੁਲ ਉਲਟੇ ਰਾਹ ਪਿਆ ਗਿਆ ਨੌਬਤ ਐਥੋਂ ਤੀਕ ਪੁੱਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚਿੱਠੀਆਂ ਦਿਨ ਦੀਵੀਂ ਜ਼ਿੰਮੇਵਾਰ ਸੱਜਣਾਂ ਦੇ ਸਾਹਮਣੇ ਪਾੜੀਆਂ ਗਈਆਂ। ਦਾਸ ਦੀ ਨਿਹਾਇਤ ਗਿਰੇ ਹੋਏ ਤਰੀਕਿਆਂ ਨਾਲ ਦਫ਼ਤਰ ਵਿੱਚ ਨਾਜਾਇਜ਼ ਤੌਰ ’ਤੇ ਹਤਕ ਕੀਤੀ ਗਈ। ਏਥੇ ਹੀ ਬਸ ਨਹੀਂ ਲੜਾਈ ਦੰਗੇ ਲਈ ਤਿਆਰੀਆਂ ਕੀਤੀਆਂ ਗਈਆਂ। ਦਫ਼ਤਰ ਦੇ ਹੇਠਾਂ ਲਲਕਾਰੇ ਮਾਰੇ ਗਏ। ਇਕੱਤਰਤਾ ਦੀ ਕਾਰਵਾਈ ਨੂੰ ਜਾਇਆ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ। ਦਾਸ ਦੇ ਚਾਰਜ ਵਿੱਚ ਨਿਹਾਇਤ ਜ਼ਰੂਰੀ ਰਜਿਸਟਰਾਂ ਨੂੰ ਜਾਇਜ਼ ਨਾਜਾਇਜ਼ ਤਰੀਕਿਆਂ ਨਾਲ ਕਾਬੂ ਕਰਨ ਦੇ ਪੂਰੇ-ਪੂਰੇ ਯਤਨ ਹੋਏ। ਉਸੇ ਰਾਤ ਦਾਸ ਦੇ ਬੁੰਗੇ ’ਤੇ ਬੇਅਸੂਲੇ ਲੋਕਾਂ ਨੇ ਆਪਣੀ ਗਰਜ਼ ਨਮਿਤ ਪਹਿਰੇ ਲਗਾਏ ਤਖ਼ਤੇ ਜ਼ੋਰ ਨਾਲ ਖੜਕਾਏ ਗਏ। ਦਾਸ ਨੂੰ ਹੇਠਾਂ ਸੱਦ ਕੇ ਬੇਇੱਜ਼ਤ ਕਰਨ ਦੀਆਂ ਕਈ ਪ੍ਰਕਾਰ ਦੀਆਂ ਚਾਲਾਂ ਚੱਲੀਆਂ ਗਈਆਂ। ਦੱਸੋ ਇਹ ਮਨੁੱਖਾਂ ਦੇ ਕੰਮ ਹਨ। ਜੇ ਅੱਗੋਂ ਕੋਈ ਆਪਣੇ ਬਚਾਉ ਦੀ ਖ਼ਾਤਰ ਉਪਾਉ ਕਰੇ ਤਾਂ ਉਸਨੂੰ ਬੇਅਸੂਲਾ ਦੱਸ ਕੇ ਭੰਡਣ ਦਾ ਬਿਰਥਾ ਯਤਨ ਕੀਤਾ ਜਾਂਦਾ ਹੈ। ਤੋਪਾਂ ਬੰਦੂਕਾਂ ਦੀ ਲੜਾਈ ਵਿੱਚ ਡਾਂਗਾਂ ਸੋਟਿਆਂ ਵਾਲਿਆਂ ਦੀ ਕੀ ਵਟੀਦੀ ਹੈ। ਇਹ ਸਭੋ ਕੁਝ ਆਪ ਜੀ ਦੇ ਨੋਟਿਸ ਵਿੱਚ ਆ ਚੁੱਕਾ ਹੈ। ਵਿਗੜੀ ਹਾਲਤ ਤੇ ਕਾਬੂ ਪਾਉਣ ਦੀ ਥਾਂ ਸਗੋਂ ਮੁਆਮਲੇ ਨੂੰ ਵਧਾਇਆ ਜਾ ਰਿਹਾ ਹੈ। ਜਿਸ ਬੁਰਛਾਗਰਦੀ ਤੋਂ ਡਰਦਾ ਦਾਸ ਪਰਸੋਂ ਦਾ ਘਰੋਂ ਬਾਹਰ ਨਹੀਂ ਨਿਕਲਿਆ ਉਸ ਦਾ ਨਤੀਜਾ ਅੱਜ ਪ੍ਰਤੱਖ ਨਿਕਲ ਗਿਆ ਹੈ। ਭਾਈ ਰਣਜੀਤ ਸਿੰਘ ਨੇ ਰਾਗੀ ਨਰਾਇਣ ਸਿੰਘ ਨੂੰ ਪਰਿਕਰਮਾਂ ਵਿੱਚ ਫੜ ਕੇ ਚੋਰ ਦੇ ਭੁਲੇਖੇ ਸਾਧ ਹੀ ਕੁੱਟ ਘੱਤਿਆ ਹੈ। ਮੁਆਮਲਾ ਅਖੀਰ ਤੱਕ ਪੁੱਜ ਚੁੱਕਾ ਹੈ ਦਾਸ ਦੀ ਪਾਲਿਸੀ ਆਪਣੇ ਸੁਭਾਅ ਅਨੁਸਾਰ ਐਸ ਵੇਲੇ ਤੀਕ ਰੋਕੂ ਦਾਉ ਦੀ ਹੈ। ਆਪ ਦਾਸ ਨਾਲ ਕੱਲ੍ਹ ਬਚਨ ਕਰ ਗਏ ਸੀ ਕਿ ਕਿਸੇ ਪ੍ਰਕਾਰ ਦਾ ਕੋਈ ਖ਼ਤਰਾ ਨਹੀਂ। ਪ੍ਰੰਤੂ ਉਹ ਸਾਰਾ ਕੁਝ ਮੁਲੰਮਾਂ ਹੀ ਸਾਬਤ ਹੋਇਆ। ਸਾਰੀ ਜ਼ਿੰਮੇਵਾਰੀ ਆਪ ਜੀ ਦੀ ਹੈ ਨਤੀਜਿਆਂ ਦਾ ਫਲ਼ ਵੀ ਆਪ ਜੀ ਦੇ ਪੱਲੇ ਹੀ ਪੈਣਾ ਹੈ। ਖ਼ੁਦਗਰਜ਼ਾਂ ਦਾ ਕੰਮ ਤਾਂ ਅੱਗ ਲੱਗ ਡਬੂ ਨਿਆਈਏ ਵਾਲੀ ਕਹਾਵਤ ਅਨੁਸਾਰ ਹੈ।

ਐਸੀ ਹਾਲਤ ਪੈਦਾ ਹੋਣ ਦੇ ਮੂਲ ਕਾਰਨ ਨਿਸ਼ਚਿਤ ਕਰਕੇ ਹੇਠ ਲਿਖੇ ਹੀ ਮੰਨਣੇ ਪੈਣਗੇ।

(੧) ਆਪ ਜੀ ਨੇ ਧਰਮ ਤੋਂ ਧੜੇ ਨੂੰ ਵੱਧ ਪਿਆਰਾ ਸਮਝਿਆ।

(੨) ਕਮੇਟੀ ਦੀ ਬਹੁ ਸੰਮਤੀ ਦੀ ਪਾਲਿਸੀ ਅਖ਼ਤਿਆਰ ਨਾ ਕੀਤੀ ਅਤੇ ਨਾ ਕੋਈ ਆਪਣੀ ਐਸੀ ਪਾਲਿਸੀ ਅਖ਼ਤਿਆਰ ਕੀਤੀ ਜਿਸ ਨਾਲ ਪਹਿਲੋਂ ਟੁੱਟੇ ਸੱਜਣ ਵੀ ਨੇੜੇ ਹੋ ਜਾਂਦੇ ਹਨ।

(੩) ਆਪਣੇ ਅਧਿਕਾਰ ਨਾਲ ਦਾਸ ਦੇ ਨਿੱਜ ਦੇ ਅਧਿਕਾਰ ਵੀ ਸਾਰੇ ਖੁਹਾ ਦਿੱਤੇ ਗਏ। ਪ੍ਰਧਾਨ ਸਾਹਿਬ ਤੇ ਸਕੱਤਰ ਕੇਵਲ ਦਸਤਖ਼ਤ ਕਰਵਾ ਕੇ ਅੱਗੋ ਆਉਣ ਵਾਲੀਆਂ ਬਿਪਤਾਵਾਂ ਦੇ ਭੁਗਤਣ ਲਈ ਕੁਰਕੀਆਂ ਕਰਵਾਉਣ ਜੋਗੇ ਹੀ ਦਿੱਤੇ ਗਏ।

(੪) ਇੱਕ ਖ਼ਾਸ ਮੈਂਬਰ ਅਤੇ ਬਾਹਰਲੇ ਖ਼ੁਦਗਰਜ਼ ਚਲਾਕ ਲੋਕਾਂ ਦੀਆਂ ਪਾਲਿਸੀਆਂ ਵੀ ਸਕੱਤਰ ਰਾਹੀਂ ਵਰਕ ਆਊਟ ਨਾ ਕੀਤੀਆਂ ਗਈਆਂ ਸਗੋਂ ਆਪੋ ਧਾਪ ਮਚ ਗਈ।

(੫) ਗੁਰਦੁਆਰਾ ਫੰਡਜ਼ ਦੀ ਨਾਜਾਇਜ਼ ਤੌਰ ’ਤੇ ਵਰਤੋਂ ਹੋਣ ਲੱਗ ਪਈ ਐਥੋਂ ਤੀਕ ਕਿ ਗੁਰਦੁਆਰੇ ਵਿੱਚ ਕਈ ਪ੍ਰਕਾਰ ਦੀਆਂ ਕੁਰੀਤੀਆਂ ਹੋਈਆਂ।ਗੁਰਮਤਿ ਰਹੁਰੀਤ ਨੂੰ ਸੱਟ ਮਾਰੀ ਗਈ।ਜਿਸ ਨੂੰ ਸੁਣ ਕੇ ਸਿੱਖ ਹਿਰਦਾ ਆਪਣਾ ਅਖੀਰੀ ਦਮ ਕੁਰਬਾਨ ਕਰ ਦੇਣ ਲਈ ਵੀ ਸਦਾ ਤੱਤਪਰ ਹੈ।

(੬) ਆਪ ਜੀ ਨੇ ਆਪਣਿਆਂ ਬਿਗਾਨਿਆਂ ਦੀ ਪਹਿਚਾਣ ਨਹੀਂ ਕੀਤੀ।ਵਫ਼ਾਦਾਰਾਂ ਅਤੇ ਗ਼ੈਰ ਵਫ਼ਾਦਾਰਾਂ ਨੂੰ ਸਮਝਣ ਦੀ ਜਗ੍ਹਾ ਸਗੋਂ ਗ਼ੈਰ ਵਫ਼ਾਦਾਰਾਂ ਨੂੰ ਵੱਧ ਪਿਆਰ ਕੀਤਾ।ਖ਼ੁਦਗਰਜ਼ ਅਤੇ ਗ਼ੈਰ ਜ਼ਿੰਮੇਵਾਰ ਸੱਜਣਾਂ ਨੇ ਆਪਣਾ ਉੱਲੂ ਸਿੱਧਾ ਕਰਨ ਨਮਿਤ ਆਪ ਜੀ ਨੂੰ ਕੁਥਾਉਂ ਵਰਤਿਆ।

(੭) ਦਾਸ ਦੀਆਂ ਕਈ ਵਾਰੀ ਖ਼ਤਰੇ ਤੋਂ ਬਚਾਉਣ ਵਾਲੀਆਂ ਨੇਕ ਅਤੇ ਸ਼ੁਭ ਵਿਚਾਰਾਂ ਦਾ ਵੀ ਖ਼ੁਦਗਰਜ਼ ਮਾਣੂਆਂ ਨੇ ਆਪ ਜੀ ਦੇ ਕੰਨਾਂ ਤੇ ਕੋਈ ਅਸਰ ਨਾ ਹੋਣ ਦਿੱਤਾ।ਆਪ ਜੀ ਬੇਅਸੂਲੇ ਅਤੇ ਧਰਮੋਂ ਸੱਖਣੇ ਪੁਰਸ਼ਾਂ ਨਾਲ ਤਾਂ ਘੰਟਿਆਂ ਬੱਧੀ ਮੀਟਿੰਗਾਂ ਕਰਦੇ ਰਹੇ ਪ੍ਰੰਤੂ ਦਾਸ ਨੂੰ ਕਸਵੱਟੀ ਤੇ ਪਰਖੇ ਜਾਣ ਦੇ ਬਾਵਜੂਦ ਵੀ ਆਪਣੇ ਇਤਬਾਰ ਵਿੱਚ ਨਾ ਲਿਆ ਤੇ ਨਾ ਹੀ ਕਦੇ ਹਾਲਾਤ ਤੋਂ ਜਾਣੂ ਹੋਣ ਲਈ ਕੋਈ ਸਮਾਂ ਦਿੱਤਾ।

ਇਸ ਪ੍ਰਕਾਰ ਦੇ ਬੇਅੰਤ ਕਾਰਨ ਇਕੱਠੇ ਹੋ ਗਏ, ਸੁੱਖ ਦਾ ਸਾਹ ਕਿਸ ਤਰ੍ਹਾਂ ਮਿਲ ਸਕਦਾ।ਧੁਰੋਂ ਹੁਕਮ ਹੈ:

- ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ॥

- ਮਨਮੁਖਾ ਕੇਰੀ ਦੋਸਤੀ ਮਾਇਆ ਕਾ ਸਨਬੰਧੁ॥

- ਜਿਚਰੁ ਪੈਨਨਿ ਖਾਵਨੇ੍ ਤਿਚਰੁ ਰਖਨਿ ਗੰਢੁ॥

- ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨਿ ਬੋਲਨਿ ਗੰਧੁ॥

ਆਪ ਦੱਸੋ ਦਾਸ ਦਾ ਕਸੂਰ ਸਵਾਏ ਆਪਣੀ ਅਸੂਲ ਪ੍ਰਸਤੀ ਅਤੇ ਆਪਣੇ ਆਪ ਨੂੰ ਨਾਜਾਇਜ਼ ਤੌਰ ’ਤੇ ਵਰਤੇ ਜਾਣ ਤੋਂ ਰੋਕਣ ਤੇ ਹੋਰ ਕਿਹੜਾ ਹੈ।ਆਪ ਜੀ ਕ੍ਰਿਪਾ ਕਰੋ।ਕਿਸੇ ਅਸੂਲ ਦੇ ਧਾਰਨੀ ਹੋਵੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਜੀ ਤੋਂ ਸੇਵਾ ਲੈਣ ਲਈ ਇਹ ਪਦਵੀ ਬਖਸ਼ੀ ਸੀ।ਸੱਜਣ ਬਣਾਉਣ ਲੱਗੇ ਪਰਖ ਕੀਤਾ ਕਰੋ।ਕਸਵੱਟੀ ਮਹਾਰਾਜ ਜੀ ਸਦਾ ਲਈ ਸਾਨੂੰ ਬਖ਼ਸ਼ ਗਏ ਹਨ:-

- ਸਾਜਨੁ ਬੰਧੁ ਸੁਮਿਤ੍ਰੁ ਸੋ ਹਰਿ ਨਾਮੁ ਹਿਰਦੈ ਦੇਇ॥

   ਅਉਗਣ ਸਭ ਮਿਟਾਇ ਕੈ ਪਰਉਪਕਾਰੁ ਕਰੇਇ॥

- ਸਚੀ ਬੈਸਕ ਤਿਨਾ੍ ਸੰਗਿ ਜਿਨ ਸੰਗਿ ਜਪੀਐ ਨਾਉ॥

   ਤਿਨ੍ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ॥

ਅਉਗਣਾਂ ਤੋਂ ਹਟਾਉਣ ਅਤੇ ਵਰਜਣ ਵਾਲੇ ਹੀ ਸੱਚੇ ਮਿੱਤਰ ਹਨ ਅਉਗੁਣ ਕਰਵਾਉਣ ਵਾਲੇ ਵੈਰੀ ਹਨ। ਜੋ ਲੋਕ ਪਰਲੋਕ ਵਿਗਾੜ ਕੇ ਆਪ ਅਤੇ ਦੂਸਰਿਆਂ ਨੂੰ ਨਰਕਾਂ ਦਾ ਅਧਿਕਾਰੀ ਬਣਾਉਂਦੇ ਹਨ। ਆਪ ਆਪਣੇ ਪਿਛਲੇ ਜੀਵਨ ਤੇ ਨਜ਼ਰ ਮਾਰੋ, ਧੜਾ ਛੱਡਕੇ ਧਰਮ ਨੂੰ ਗ੍ਰਹਿਣ ਕਰੋ। ਦਾਸ ਆਪਣੀ ਲਿਖਤ ਦਾ ਇੱਕ-ਇੱਕ ਅੱਖਰ ਸੱਚਾ ਸਾਬਤ ਕਰਨ ਲਈ ਜਿੱਥੇ ਆਪ ਕਹੋ ਹਾਜ਼ਰ ਹੋ ਸਕਦਾ ਹੈ। ਦਾਸ ਦਾ ਇਹ ਬਿਨੈ ਪੱਤਰ ਇੱਕ ਤਰਹ ਨਾਲ ਆਪ ਜੀ ਨੂੰ ਅਤੇ ਆਪ ਜੀ ਦੇ ਸਾਥੀਆਂ ਨੂੰ ਚੈਲੰਜ ਹੈ। ਜੋ ਆਪ ਜੀ ਦੇ ਪਲੇ ਇਨਸਾਫ਼ ਅਤੇ ਸੱਚ ਹੈ ਤਾਂ ਖੁੱਲੇ ਦਿਲ ਨਿਡਰੋ ਅਤੇ ਇਸ ਮਾਮਲੇ ਨੂੰ ਗੁਰਸਿੱਖੀ ਦੇ ਅਸੂਲਾਂ ਅਨੁਸਾਰ ਪੰਜਾਂ ਪਿਆਰਿਆਂ ਦੇ ਸਪੁਰਦ ਕਰੋ ਤੇ ਸਾਰਾ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਖੇ ਪੇਸ਼ ਕਰਕੇ ਫੈਸਲਾ ਕਰਵਾਓ।

ਇਹ ਪੱਤ੍ਰਿਕਾ ਕੇਵਲ ਸਚਾਈ ਦੇ ਪ੍ਰਗਟ ਕਰਨ ਨਮਿਤ ਅਤੇ ਸੱਚ ਝੂਠ ਦੇ ਨਿਤਾਰੇ ਲਈ ਲਿਖੀ ਗਈ ਹੈ।

ਦਾਸ



ਜਗਿੰਦਰ ਸਿੰਘ, ਸਕੱਤਰ,
ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ,
ਤਰਨ ਤਾਰਨ।

ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਚਿੱਠੀ

ੴ

ਵਾਹਿਗੁਰੂ ਜੀ ਕਾ ਖ਼ਾਲਸਾ॥

ਨਾਰੰਗਵਾਲ

੨੪.੧੦.੩੮

ਵਾਹਿਗੁਰੂ ਜੀ ਕੀ ਫ਼ਤਹਿ॥

ਮੇਰੇ ਉਪਕਾਰੀ ਵੀਰ ਸ੍ਰੀਮਾਨ ਸਰਦਾਰ ਗੁਰਨਾਮ ਸਿੰਘ ਜੀਉ।

ਆਪ ਜੀ ਨੇ ਜੋ ਕੁਝ ਕਾਰਗੁਜਾਰੀ ਸ੍ਰੀ ਤਰਨਤਾਰਨ ਸਾਹਿਬ ਜਾ ਕੇ ਕੀਤੀ ਉਸ ਦਾ ਧੰਨਵਾਦ। ਮੈਂ ਛੇਤੀ ਕਰ ਨਹੀਂ ਸਕਿਆ ਕਿਉਂਕਿ ਮੇਰਾ ਸਰੀਰ ਉਸੇ ਦਿਨ ਦਾ ਮਸਤਾਨਾ ਹੋ ਰਿਹਾ ਹੈ ਅਤੇ ਮਸਤਾਨੀ ਦਸਾ ਵਿੱਚ ਹੀ ਦਾਸ ਸ੍ਰੀ ਅੰਮ੍ਰਿਤਸਰ ਜੀ ਤੋਂ ਚਲਿਆ ਆਇਆ ਨਹੀਂ ਤਾਂ ਆਪ ਨੂੰ ਮਿਲ ਕੇ ਆਉਂਦਾ ਅਤੇ ਜ਼ਬਾਨੀ ਆਪ ਦਾ ਧੰਨਵਾਦ ਕਰਦਾ। ਅੱਜ ਵੀਰ ਜੋਗਿੰਦਰ ਸਿੰਘ ਜੀ ਜ਼ਬਾਨੀ ਜੋ ਕੁਝ ਪਤਾ ਲੱਗਾ ਹੈ ਉਸ ਦਾ ਸਿੱਟਾ ਇਹ ਹੈ ਕਿ ਭਾਈ ਜੋਗਿੰਦਰ ਸਿੰਘ ਜੀ ਬੜੇ ਹੀ ਖ਼ਤਰੇ ਵਿੱਚ ਹੈ। ਅੱਜ ਤੱਕ ਖ਼ਤਰੇ ਵਿੱਚ ਹਨ। ਅਤੀਅੰਤ ਜ਼ਰੂਰਤ ਹੈ ਕਿ ਆਪ ਇਨ੍ਹਾਂ ਦੇ ਨਾਲ ਜਾ ਕੇ ਇਨ੍ਹਾਂ ਦੀ ਸਹਾਇਤਾ ਕਰੋ ਅਤੇ ਗੁਰਦੁਆਰਾ ਸਾਹਿਬ ਦੀ ਬਿਗੜੀ ਹੋਈ ਹਰਸਤ ਨੂੰ ਸੰਵਾਰੋ। ਫੋਰਨ ਭਾਈ ਸੇਵਾ ਸਿੰਘ ਜੀ ਨੂੰ ਨਾਲ ਲਿਜਾ ਕੇ ਸਟੋਰ ਕੀਪਰ ਥਾਪ ਦਿਓ ਅਤੇ ਜੋ ਬੁਰਛਾ ਗਰਦੀ ਮਾਸਟਰ ਜੀ ਦੇ ਨਾਲ ਹੋਈ ਹੈ ਉਸਦੀ ਭਲਾਈ ਕਰੋ। ਜਿੱਥੇ ਅੱਗੇ ਆਪ ਜੀ ਨੇ ਇੰਨੀਆਂ ਖੇਚਲਾਂ ਮਹਿਜ ਪਰਉਪਕਾਰ ਦੀ ਖ਼ਾਤਰ ਕੀਤੀਆਂ ਹਨ ਉੱਥੇ ਇਹ ਖ਼ਾਸ ਖੇਚਲ ਵੀ ਉਠਾਉ ਅਤੇ ਜ਼ਰੂਰ ਉਠਾਉ। ਹੁਣੇ ਹੀ ਭਾਈ ਸੇਵਾ ਸਿੰਘ ਜੀ ਨੂੰ ਨਾਲ ਲੈ ਕੇ ਇਨ੍ਹਾਂ ਦੇ ਨਾਲ ਜਾਓ ਅਤੇ ਹਾਲਾਤ ਦਰੁਸਤ ਕਰਕੇ ਆਓ। ਨਹੀਂ ਤਾਂ ਮਾਸਟਰ ਜੀ ਦਾ ਅਸਤੀਫ਼ਾ ਦੇਣ ਦਾ ਹੁਕਮ ਦੇ ਦਿਓ। ਮੈਂ ਖ਼ੁਦ ਹਾਜ਼ਰ ਹੋਣਾ ਸੀ। ਸਰੀਰ ਮਸਤਾਨਾ ਹੋਣ ਕਰਕੇ ਆ ਨਹੀਂ ਸਕਿਆ। ਆਪ ਹੋ ਕਿ ਉਪਕਾਰ ਦਾ ਬਿਰਧ ਐਤਕੀਂ ਜ਼ਰੂਰ ਬਰ ਜ਼ਰੂਰ ਪਾਲੋਗੇ।

ਆਪ ਦਾ ਰਿਣੀ
ਰਣਧੀਰ ਸਿੰਘ

Copy of Case Judgement of 12th June 1939:



In the district of Amritsar.

In the court of F.S. Siraj-ud-Din, Esquire, P.C.S.

Magistrate 1st Class at Amritsar

Criminal Case No 10 of 1939



Accused: 1. Nahar Singh son of Hira Singh, Jat of Fatehgarh, Shakar Chak, District Gurdaspur, 2. Inder Singh son of Mula Singh, Cashier Gurdwara Committee, Tarn Taran, 3. Lachman Singh son of Sunder Singh, Jat, Sewadar Gurdwara Committee, Tarn Taran, 4.Labh Singh son of Inder Singh, Sikh, Sewadar Darbar Sahib, Tarn Taran (of Bundala) District Amritsar

Offence charged with law applicable under Section 325/34 and 323/34 of the Indian Penal Code.

Date of institution in court: 3.2.1939

Judgment

This is a case Crown vs Nahar Singh, Inder Singh, Labh Singh and Lachman Singh accused under Sections 325, 323/34 I.P.C. for causing grievous and simple hurt to Joginder Singh P.W. in furtherance of their common intention, and under Section 323/34 causing simple hurt to Narain Singh P.W.

The prosecution story is that Joginder Singh P.W. is the secretary of the Local Gurdwara Committee Tarn Taran since 1937 when he was taken as such by S. Atma Singh, the then President. S. Atma Singh resigned on 4.2.38 and S.Ranjodh Singh became the “Pardhan”. Nahar Singh accused is the member of the said Committee. When the Sharomini Gurdwara Committee started a case under Section 142 of the Gurdwara Act against Nahar Singh accused Joginder Singh supplied certain documents required in that case. Nahar Singh took it ill and got a written order served on Joginder Singh to the effect that he should not part with any documents of the Gurdwara without the sanction of president. In fact S. Ranjodh Singh was only a figure head and Nahar Singh was at the head of the affairs. Nahar Singh began to misappropriate the Gurdwara fund. Reports were made by the Secretary to the Manager and on 21.10.38 the Committee after hearing the objections of the Secretary disallowed the expenses incurred for past six months and rejected the supplementary budget. As articles from the store were missing a store sub-committee was formed which took away the right of spending from the President. Nahar Singh accused did not allow the store sub-committee to work and snatched some letters from the Secretary and abused the Secretary. The Pardhan at the instance of Nahar Singh demanded the minute book of the last meeting, from the Secretary but he refused to give it. That night men were sent to beat him and kept beating at his door. On 27.10.38 the Pardhan suspended the Secretary but the Judicial Commission and the Committee reinstated him. The Secretary raised objection whenever there was anything against the bills. Nahar Singh and Inder Singh accused and the Pardhan kept threatening him for which the Secretary lodged report on 24.11.38 Exh. P.J. and a copy of it was sent to the S.P. Joginder Singh appointed a man to guard him.

On 10.1.39 states Joginder Singh, as he went to his office as usual, he found Nahar Singh, Inder Singh and Lachman Singh accused sitting in the record room adjoining the office on the second storey. As he was about to enter in his office Labh Singh accused got hold of him by his back and pushed him inside the record room. The Safajang which Joginder Singh had was snatched from him by Nahar Singh accused. Lachman Singh accused got hold of the hairs of Joginder Singh and Labh Singh with a shoe specially meant for beating, Inder Singh with a sota and Nahar Singh with the Safajang of Joginder Singh, belabored him. Joginder Singh received many injuries including the fracture of ulna bones and a finger, both the fracture being inflicted at the hand of Nahar Singh. Joginder Singh raised much alarm upon which, Narain Singh Ragi, Narain Singh Jathedar and Jagat Singh Sewadar reached. The Jathedar tried to intervene and cover Joginder Singh and in so doing he also received simple hurt. The accused then departed. Shortly afterwards Saddagar Singh, S. Chanchal Singh vice President, and Dr. Atma Singh reached. Joginder Singh was taken on a cot to the Hospital. Hamid Ali Head Constable reached there to whom within half an hour of the occurrence, at about 10.30 A.M. Joginder Singh made the detailed statement Exh. P.D.

The story as told by Joginder Singh above regarding the incidents on the day of occurrence had been amply corroborated by the evidence of Narain Singh Ragi P.W. Narain Singh Jathedar P.W. and Jagat Singh Sewadar P.W. who eye-witnessed the occurrence, and by the evidence of Saudagar Singh P.W. who saw while at the stairs, the accused Nahar Singh with a Safajang, Inder Singh with a sota, Labh Singh with shoe and Lachman Singh empty handed go away through the bath room to the Brehmane Lane. All these four P.Ws went on that day to the Office at that time to mark their presence. Hazara Singh P.W.7 still later going in the bazar met Inder Singh and Nahar Singh accused coming towards the tonga stand. Nahar Singh had a Safajang and Inder Singh had a sota.

The docter P.W. found eighteen injuries on the pergon of Joginder Singh. These included a fracture of the first phalyux of left little finger, fracture of the right ulna bone and contusion of an area of 6”x8” on the left buttock. The last clearly denotes the shoe- beating. The other injuries were also not trifling. That the injuries had been sustained by a helpless man at the hands of four assailants instinctively appeals to the mind. P.A. ic the carbon copy.

Four contusions were found on the person of Narain Singh Jathedar. Eight simple injuries were found on the person of Labh Singh accused.

The evidence of the prosecution brings the case home to the accused, the prosecution evidence being most convincing and flawless. The counsel for defence concedes that the evidence is so consistent that one feels that it may be the result of tutoring. But I consider the trend of the circumstances, coupled with Exh. P.O. and crowned with Exh.P.D. the F.I.R. lodged within half an hour of the terrific beating, full in all details including the names of the accused, the part played by them, the course of events and the names of the witnesses, a proof against any such doubt whatsoever.

The accused have pleaded not guilty and have produced a bulky defence evidence. Inspite of the voluminous defence it is not worthy of serious consideration.

Lachman Singh accused produced two defence witnesses. They state that Lachman Singh was called by Nahar Singh through Dula Singh Sewadar and when Lachman Singh went there at the house of Inder Singh accused Labh Singh was also there. That Nahar Singh asked Lachman Singh to join them as the Secretary had to be beaten but Lachman Singh declined. That Lachman Singh and the others went to the office. The D.Ws i.e. Mohan Singh and Sohan Singh atayed below while the four went upstairs. The Secretary also went upstairs after them after some fifteen minutes. The D.Ws hearing alarm went upstairs and saw Joginder Singh lying injured. Mohan Singh saw a takwa in Nahar Singh’s hand and Sohan Singh also saw a soti in Inder Singh’s hand. This evidence of Lachman Singh accused does not rebut the prosecution story. It rather supports it. The defence of Nahar Singh and Inder Singh accused is ofalibi. Their defence is that they went at Lahore on 9th. That they returned on 9.1.1939 from Lahore at evening time, that Inder Singh stayed at Sarai Guru Ramdass Amritsar and Nahar Singh stayed for the night with Ishar Singh president Gurdwara Committee Amritsar. That the next morning they reached Tarn Taran at about 12 noon, where they are alleged to have met Hukam Chand Secretary Municipal Committee who was just loitering there. The lorry driver has also been produced. Registar of the Sarai Guru Ramdass has also been produced. No time of arrival or departure are given in D.A. the relavent entry showing the coming or going of Inder Singh accused.

The evidence is purely oral and one which can easily be manufactured such a person as Nahar Singh accused who had once been the President of the Gurdwara Committee. The two accused Inder Singh and Nahar Singh may have reached Tarn Taran on the evening of the 9th or the morning of the 10th. They did no work at Amritsar on the morning of tenth which would have left any traces of their presence at Amritsar till 11 A.M. Lorry and tonga services are running day and night between Amritsar and Tarn Taran a distance of only twelve miles. Therefore even if it may be taken that Nahar Singh and Inder Singh were in Amritsar on the evening of the 9th is no satisfactory evidence to show that they had not reached Tarn Taran on the morning of the 10th. The lorry driver was once a Jathedar in the Gurdwara Tarn Taran. He keeps quite and shows his ignorance to the question if Nahar Singh accused was a member at that time or not. Although he remembers the date and time in this case when he took Nahar Singh and Inder Singh accused to Tarn Taran viz on 10.1.39 at 11 A.M. He states to a Court question that he does not remember the date or time when he took them to Tarn Taran, before or after the day in question. He could not give the name of any one of the other passenger and has never appeared before the Police. The entire evidence of the alibi is therefore rejected.

The accused had gone a step further to explain how Joginder Singh received injuries, and have miserably failed. Kartar Singh, Bura Singh and Ranjit Singh are alleged to have beaten the Secretary and they have been produced. The story faked up is that Kartar Singh who was a Sewadar went to Joginder Singh to apply for more leave which was refused. And strange as it seems instead of Kartar Singh taking the lead being an aggrieved party, Joginder Singh having refused leave sprung upon Kartar Singh with a Safajang. Kartar Singh on the other hand behaved in a singular manner. Snatching the Safajang from Joginder Singh’s hand he placed it aside and belaboured him with fist blows. Joginder Singh inspite of being beaten gave stern replies to Ranjit Singh D.W. who had come to the office in search of Kartar Singh, upon which Ranjit Singh became angry and joined in with Kartar Singh in beating Joginder Singh. Not only this. When Bura Singh reached the office only to deposit some money there, he was given two or three blows by the Secretary who was already engaged with two and Bura Singh retaliated.

This story was never put to the P.Ws. never mentioned in the statement of the accused. Kartar Singh was never named in the defence list filed before my predecessor and even the list filed in my presence Kartar Singh has only been mentioned as witness to party-faction. The entire story of the defence is accordingly rejected as afterthought and false. 1935 Rangoon 393 is clear authority on the point.

The counsel for the defence has argued that the three P.Ws eye-witnesses who have come to mark their presence should not be believed as they are interested witnesses and the reason is also not convincing. That they can be called interested witnesses is wrong. The Secretary is only one of the several functionerees of the Committee. As regards the next point I am of the opinion that they are the most natural witnesses. One of them has injuries on his person. The assault had been previously arranged and the stage had been set in the record room on the second story as a ground against alarm and creating witnesses. Who else but those who had any connection with the office could come there.

The offence committed by the accused is both cowardly and brutal. I find them guilty under sections 325/34 I.P.C. for causing grievous hurt to Joginder Singh and under section 323/34 I.P.C. for causing simple hurt to Narain Singh Jathedar. I accordingly convict them. I sentence Nahar Singh to rigorous imprisonment for one year under Section 325/34 I.P.C. and Inder Singh, Labh Singh and Lachman Singh to rigorous imprisonment for six months’ each. I further sentence Nahar Singh, Inder Singh, Lachman Singh and Labh Singh to rigorous imprisonment for three months’ each under section 323/34 I.P.C. for simple hurt to Narain Singh Jathedar. The sentences to run one after the other.

Announced.

12.06.39

Sd/- F.S. Siraj-ud-Din.

Magistrate Ist Class Amritsar

message us

© Copyright 2022 by Anant Parvaah Trust